ਮੁੰਬਈ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਦਾਸ਼ਿਵ ਅਮਰਾਪੁਰਕਰ ਨੇ ਬਾਲੀਵੁੱਡ 'ਚ ਇਕ ਵਧੀਆ ਅਦਾਕਾਰ ਦੇ ਤੌਰ 'ਤੇ ਆਪਣੀ ਪਛਾਣ ਬਣਾਈ। ਸਦਾਸ਼ਿਵ ਨੇ ਆਪਣੇ ਕੈਰੀਅਰ 'ਚ ਚਾਹੇ ਖਲਨਾਇਕ ਦੀ ਭੂਮਿਕਾ ਨਿਭਾਈ ਹੋਵੇ ਜਾਂ ਕੋਈ ਕਾਮੇਡੀ ਭੂਮਿਕਾ ਦੋਵਾਂ 'ਚ ਹੀ ਉਨ੍ਹਾਂ ਨੇ ਆਪਣੇ ਹੁਨਰ ਦੇ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕੀਤਾ। ਸਦਾਸ਼ਿਵ ਦਾ ਅੱਜ ਯਾਨੀ ਸੋਮਵਾਰ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਸਨ। ਉਨ੍ਹਾਂ ਦੀ ਉਮਰ 64 ਸਾਲ ਸੀ। ਪਰਦੇ 'ਤੇ ਆਪਣੇ ਵਿਲੇਨ ਵਰਗੇ ਕਿਰਦਾਰਾਂ ਦੇ ਰਾਹੀਂ ਲੋਕਾਂ ਦੇ ਦਿਲਾਂ 'ਚ ਡਰ ਪੈਦਾ ਕਰਨ ਵਾਲੇ ਸਦਾਸ਼ਿਵ ਅਸਲ ਜ਼ਿੰਦਗੀ 'ਚ ਇਕ ਬਹੁਤ ਵਧੀਆ ਇਨਸਾਨ ਸਨ। ਸਾਲ 1956 'ਚ ਨਾਸਿਕ ਦੇ ਇਕ ਆਟੋ ਚਾਲਕ ਦੇ ਘਰ 'ਚ ਪੈਦਾ ਹੋਏ ਸਦਾਸ਼ਿਵ ਦਾ ਅਸਲੀ ਨਾਂ ਗਣੇਸ਼ ਕੁਮਾਰ ਨਾਰਵੋਡੇ ਸੀ। ਉਨ੍ਹਾਂ ਨੇ ਸਾਲ 1974 'ਚ ਆਪਣਾ ਨਾਂ ਸਦਾਸ਼ਿਵ ਰੱਖ ਲਿਆ ਸੀ। ਛੋਟੀ ਉਮਰ ਤੋਂ ਹੀ ਸਦਾਸ਼ਿਵ ਨੂੰ ਅਭਿਨੈ ਦਾ ਸ਼ੌਕ ਰਿਹਾ ਅਤੇ ਉਹ ਆਪਣੇ ਸਕੂਲ ਕਾਲਜ 'ਚ ਵੱਖ-ਵੱਖ ਨਾਕਟਾਂ 'ਚ ਹਿੱਸਾ ਲੈਂਦੇ ਰਹੇ ਸਨ। 21 ਸਾਲ ਦੀ ਉਮਰ 'ਚ ਸਦਾਸ਼ਿਵ ਨੇ ਥਿਏਟਰ ਮੰਚ ਵੱਲ ਰੁੱਖ ਕਰ ਲਿਆ। ਉਨ੍ਹਾਂ ਨੇ 50 ਤੋਂ ਵੱਧ ਨਾਟਕਾਂ 'ਚ ਅਭਿਨੈ ਕੀਤਾ ਅਤੇ ਸਾਲ 1979 ਤੱਕ ਉਹ ਮਰਾਠੀ ਸਿਨੇਮਾ 'ਚ ਵੀ ਛੋਟੀਆਂ-ਛੋਟੀਆਂ ਭੂਮਿਕਾਵਾਂ ਨਿਭਾਉਂਦੇ ਰਹੇ। 1981-82 'ਚ ਉਨ੍ਹਾਂ ਨੇ ਮਰਾਠੀ ਨਾਟਕ 'ਹੈਂਡਸ ਅਪ' 'ਚ ਅਦਾਕਾਰ ਅਵੀਨਾਸ਼ ਮਸੂਰੇਕਰ ਅਤੇ ਭਗਤੀ ਬਾਰਵੇ ਇਨਾਮਦਾਰ ਨਾਲ ਕੰਮ ਕੀਤਾ। ਇਹ ਨਾਟਰ ਸੁਪਰਹਿੱਟ ਸਾਬਤ ਹੋਇਆ ਅਤੇ ਅਮਰਾਪੁਰਕਰ ਫਿਲਮ ਨਿਰਦੇਸ਼ਕ ਗੋਵਿੰਦ ਨਿਹਲਾਨੀ ਦੀਆਂ ਨਜ਼ਰਾਂ 'ਚ ਆਏ। ਨਿਹਲਾਨੀ ਉਸ ਸਮੇਂ ਆਪਣੀ ਫਿਲਮ 'ਅਰਧ ਸੱਤਿਯ' 'ਚ ਮੁੱਖ ਖਲਨਾਇਕ ਦੀ ਭੂਮਿਕਾ ਨਿਭਾ ਸਕਣ ਵਾਲੇ ਕਲਾਕਾਰ ਦੀ ਤਲਾਸ਼ ਕਰ ਰਹੇ ਸਨ। ਇਸ ਫਿਲਮ ਨਾਲ ਸਦਾਸ਼ਿਵ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ। ਇਹ ਫਿਲਮ ਸਫਲ ਸਾਬਤ ਹੋਈ। ਫਿਲਮ 'ਅਰਧ ਸੱਤਿਯ' ਤੋਂ ਬਾਅਦ ਸਦਾਸ਼ਿਵ ਨੇ 'ਪੁਰਾਣਾ ਮੰਦਰ','ਨਸੂਰ', 'ਮੁੱਦਤ', 'ਵੀਰੂ ਦਾਦਾ', 'ਜਵਾਨੀ' ਅਤੇ 'ਫਰੀਸ਼ਤੇ' ਵਰਗੀਆਂ ਫਿਲਮਾਂ 'ਚ ਕੰਮ ਕੀਤਾ। ਸਾਲ 1987 'ਚ ਅਦਾਕਾਰ ਧਰਮਿੰਦਰ ਦੇ ਅਭਿਨੈ ਵਾਲੀ ਫਿਲਮ 'ਹਕੂਮਤ' 'ਚ ਸਦਾਸ਼ਿਵ ਨੇ ਇਕ ਵਿਲੇਨ ਦੇ ਕਿਰਦਾਰ ਨਿਭਾਇਆ ਇਹ ਫਿਲਮ ਬਾਕਲਬਸਟਰ ਸਾਬਿਤ ਹੋਈ। ਸਾਲ 1991 'ਚ ਸਦਾਸ਼ਿਵ ਨੇ 'ਸੜਕ' ਫਿਲਮ ਇਕ ਕਿੰਨਰ ਦਾ ਕਿਰਦਾਰ ਨਿਭਾਇਆ। ਇਸ ਫਿਲਮ ਨੂੰ ਸਰਵਸ਼੍ਰੇਸ਼ਠ ਪੁਰਸਕਾਰ ਸਮਨਾਨਿਤ ਕੀਤਾ ਗਿਆ। ਸਾਲ 1990 'ਚ 'ਆਂਖੇ', 'ਇਸ਼ਕ', 'ਕੁਲੀ ਨੰਬਰ ਵਨ','ਆਂਟੀ ਨੰਬਰ ਵਨ', 'ਜੈ ਹਿੰਦ ਅਤੇ 'ਮਾਸਟਰ' ਵਰਗੀਆਂ ਫਿਲਮਾਂ 'ਚ ਕਾਮੇਡੀ ਅਤੇ ਸਹਾਇਕ ਭੂਮਿਕਾਵਾਂ ਨਿਭਾਈਆਂ ਸਨ। ਸਦਾਸ਼ਿਵ ਨੇ 1996 'ਚ ਆਈ ਫਿਲਮ 'ਛੋਟੀ ਸਰਕਾਰ' 'ਚ ਡਾਕਟਰ ਖੰਨਾ ਦਾ ਕਿਰਦਾਰ ਨਿਭਾਇਆ ਸੀ। 2000 ਤੋਂ ਬਾਅਦ ਸ਼ਾਇਦ ਸਦਾਸ਼ਿਵ ਕਦੇ ਫਿਲਮਾਂ 'ਚ ਨਜ਼ਰ ਹੀ ਨਹੀਂ ਆਏ। ਹੁਣ ਬਾਲੀਵੁੱਡ ਦੇ ਇਸ ਮਸ਼ਹੂਰ ਅਦਾਕਾਰ ਸਦਾਸ਼ਿਵ ਦਾ ਫੇਫੜਿਆਂ 'ਚ ਇਨਫੈਕਸ਼ਨ ਦੇ ਕਾਰਨ ਸੋਮਵਾਰ ਸਵੇਰ ਨੂੰ ਦਿਹਾਂਤ ਹੋ ਗਿਆ।
ਸਦਾਸ਼ਿਵ ਦੇ ਦੇਹਾਂਤ 'ਤੇ ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਸ਼ਰਧਾਜਲੀ (ਦੇਖੋ ਤਸਵੀਰਾਂ)
NEXT STORY