ਮੁੰਬਈ- ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਐਤਵਾਰ ਨੂੰ 49 ਸਾਲ ਦੇ ਹੋ ਗਏ ਹਨ। ਸ਼ਾਹਰੁਖ ਖਾਨ ਦਾ ਕਹਿਣਾ ਹੈ ਕਿ ਉਮਰ ਉਨ੍ਹਾਂ ਲਈ ਮਾਇਨੇ ਨਹੀਂ ਰੱਖਦੀ ਕਿਉਂਕਿ ਉਹ ਅੱਜ ਵੀ ਬਹੁਤ ਜੋਸ਼ ਨਾਲ ਭਰੇ ਹੋਏ ਹਨ। ਇੰਨਾ ਹੀ ਨਹੀਂ ਸ਼ਾਹਰੁਖ ਖਾਨ ਆਪਣੇ 50ਵੇਂ ਜਨਮ ਦਿਨ ਲਈ ਵੀ ਉਤਸ਼ਾਹਿਤ ਹਨ। ਜਦੋਂ ਉਸ ਤੋਂ 49 ਸਾਲ ਹੋਣ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਂ ਉਮਰ ਨਹੀਂ ਗਿਣਦਾ। ਮੈਨੂੰ ਚੰਗਾ ਅਤੇ ਫੁਰਤੀਲਾ ਮਹਿਸੂਸ ਹੁੰਦਾ ਹੈ। ਮੈਂ ਸੋਮਵਾਰ ਤੋਂ 'ਫੈਨ' ਫਿਲਮ ਦੀ ਸ਼ੂਟਿੰਗ ਸ਼ੁਰੂ ਕਰਾਂਗਾ। ਆਪਣੇ ਘਰ ਮੰਨਤ 'ਚ ਆਪਣਾ ਜਨਮ ਦਿਨ ਮਨਾਉਂਦੇ ਹੋਏ ਸ਼ਾਹਰੁਖ ਨੇ ਕਿਹਾ ਕਿ ਅਗਲੇ ਸਾਲ ਇਹ ਹੋਰ ਵੀ ਖਾਸ ਹੋਵੇਗਾ। ਸ਼ਾਹਰੁਖ ਖਾਨ ਨੇ ਆਪਣੇ ਲੰਬੇ ਕੈਰੀਅਰ 'ਚ ਬਹੁਤ ਸ਼ੋਹਰਤ ਹਾਸਲ ਕੀਤੀ ਹੈ।
ਚੰਡੀਗੜ੍ਹ ਦੀਆਂ ਸੜਕਾਂ 'ਤੇ ਜ਼ਰੀਨ ਨੇ ਲਗਾਇਆ ਝਾੜੂ (ਦੇਖੋ ਤਸਵੀਰਾਂ)
NEXT STORY