ਚੰਡੀਗੜ੍ਹ- ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਜ਼ਰੀਨ ਖਾਨ ਵੀ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਚਲਾਈ ਗਈ 'ਸਵੱਛ ਭਾਰਤ ਮੁਹਿੰਮ' ਨਾਲ ਜੁੜ ਗਈ ਹੈ। ਇਸ ਮੁਹਿੰਮ ਦੇ ਤਹਿਤ ਚੰਡੀਗੜ੍ਹ ਆਈ ਜ਼ਰੀਨ ਖਾਨ ਨੇ ਹੱਥਾਂ 'ਚ ਝਾੜੂ ਫੜੇ ਸੜਕਾਂ 'ਤੇ ਝਾੜੂ ਲਗਾਉਂਦੀ ਦਿਖਾਈ ਦਿੱਤੀ। ਐਤਵਾਰ ਨੂੰ ਸੈਕਟਰ 15 ਦੀ ਗ੍ਰੀਨ ਬੈਲਟ 'ਚ ਨਗਰ ਨਿਗਮ ਨੇ ਸਫਾਈ ਮੁਹਿੰਮ ਚਲਾਈ ਇਸ 'ਚ ਬਾਲੀਵੁੱਡ ਅਭਿਨੇਤਰੀ ਜ਼ਰੀਨ ਖਾਨ ਦੇ ਨਾਲ ਸੰਜਨਾ ਜਾਨ ਅਤੇ ਸੰਗਰਾਮ ਸਿੰਘ ਵੀ ਪਹੁੰਚੇ। ਜ਼ਰੀਨ ਖਾਨ, ਸੰਜਨਾ ਜਾਨ ਅਤੇ ਸੰਗਰਾਮ ਸਿੰਘ ਨੇ ਆਮ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਜ਼ਰੀਨ ਨੇ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਕੋਸ਼ਿਸ਼ ਦਾ ਦੇਸ਼ 'ਚ ਵਧੀਆ ਅਸਰ ਹੋ ਰਿਹਾ ਹੈ। ਵੱਧ ਤੋਂ ਵੱਧ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜ ਕੇ ਇਸ ਨੂੰ ਸਫਲ ਬਣਾਉਣਾ ਚਾਹੀਦਾ ਹੈ। ਬਾਲੀਵੁੱਡ ਦੇ ਸਿਤਾਰਿਆਂ ਨੂੰ ਤਾਂ ਜ਼ਰੂਰ ਇਸ ਮੁਹਿੰਮ ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਦਾ ਨੌਜਵਾਨ ਪੀੜੀ 'ਤੇ ਜਲਦੀ ਅਸਰ ਹੋਵੇਗਾ।'' ਇਸ ਤੋਂ ਇਲਾਵਾ ਜ਼ਰੀਨ ਖਾਨ ਨੇ 'ਸਵੱਛ ਭਾਰਤ ਮੁਹਿੰਮ' ਚਲਾਉਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਵੀ ਕੀਤੀ।
ਜ਼ਿਕਰਯੋਗ ਹੈ ਕਿ 2 ਅਕਤੂਬਰ ਗਾਂਧੀ ਜਯੰਤੀ ਨੂੰ ਪ੍ਰਧਾਨ ਮੰਤਰੀ ਨੇ 'ਸਵੱਛ ਭਾਰਤ ਮੁਹਿੰਮ' ਦੀ ਸ਼ੁਰੂਆਤ ਕੀਤੀ ਸੀ। ਰਿਤਿਕ ਰੌਸ਼ਨ, ਸਲਮਾਨ ਖਾਨ, ਅਨਿਲ ਅੰਬਾਨੀ, ਬਾਬਾ ਰਾਮਦੇਵ ਅਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਸਮੇਤ ਕਈ ਲੋਕ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ।
ਇਨ੍ਹਾਂ ਫਿਲਮਾਂ ਰਾਹੀਂ ਬਾਲੀਵੁੱਡ 'ਚ ਪਛਾਣ ਬਣਾਈ ਸਦਾਸ਼ਿਵ ਨੇ(ਦੇਖੋ ਤਸਵੀਰਾਂ)
NEXT STORY