ਮੁੰਬਈ- ਯਸ਼ਰਾਜ ਫਿਲਮਜ਼ ਬੈਨਰ ਦੀਆਂ ਕਈ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਸ਼ਾਹਰੁਖ ਖਾਨ ਨੂੰ ਇਸ ਬੈਨਰ ਦੀ ਮਸ਼ਹੂਰ ਫਿਲਮ 'ਧੂਮ' ਫ੍ਰੈਂਚਾਇਜ਼ੀ ਨਾਲ ਜੁੜਣ 'ਚ ਕੋਈ ਗੁਰੇਜ਼ ਨਹੀਂ ਹੈ। 'ਧੂਮ' ਫ੍ਰੈਂਚਾਇਜ਼ੀ ਦੀਆਂ ਫਿਲਮਾਂ 'ਚ ਹੁਣ ਤੱਕ ਜਾਨ ਅਬਰਾਹਿਮ, ਰਿਤਿਕ ਰੌਸ਼ਨ ਅਤੇ ਆਮਿਰ ਖਾਨ ਵਰਗੇ ਸਿਤਾਰਿਆਂ ਨੇ ਖਲਨਾਇਕ ਦੀ ਭੂਮਿਕਾ ਨਿਭਾ ਚੁੱਕੇ ਹਨ। ਇਹ ਪੁੱਛੇ ਜਾਣ 'ਤੇ ਕਿ 'ਧੂਮ 4' 'ਚ ਖਲਨਾਇਕ ਬਣਨਾ ਪਸੰਦ ਕਰੋਗੇ? ਜਵਾਬ 'ਚ ਸ਼ਾਹਰੁਖ ਖਾਨ ਨੇ ਕਿਹਾ ਮੈਂ ਯਸ਼ਰਾਜ ਦੀ ਇਕ ਫਿਲਮ ਕਰ ਰਿਹਾ ਹਾਂ ਅਤੇ ਉਸ ਦਾ ਨਾਂ 'ਫੈਨ' ਹੈ, ਮੈਨੂੰ ਜੇਕਰ ਮੌਕਾ ਮਿਲਦਾ ਹੈ ਤਾਂ ਮੈਂ ਅਜਿਹਾ ਕਰਨਾ ਚਾਹਾਂਗਾ। ਮੈਂ ਇਹ ਬਹੁਤ ਵਧੀਆ ਲੱਗਦੀ ਹੈ। ਪਹਿਲੀ 'ਧੂਮ' ਸਾਲ 2004 'ਚ ਆਈ ਸੀ। ਕਿੰਗ ਖਾਨ ਨੇ ਕਿਹਾ ਕਿ ਉਹ ਇਸ ਫਿਲਮ ਲੜੀ ਤੋਂ ਕਾਫੀ ਪ੍ਰਭਾਵਿਤ ਹੋਇਆ ਸੀ।
ਅਗਲਾ ਜਨਮ ਦਿਨ ਸ਼ਾਹਰੁਖ ਲਈ ਕਿਉਂ ਹੋਵੇਗਾ ਖਾਸ?
NEXT STORY