ਮੁੰਬਈ- ਬਾਲੀਵੁੱਡ ਖਿਡਾਰੀ ਅਕਸ਼ੈ ਕੁਮਾਰ ਅਤੇ ਸੁਨੀਲ ਸ਼ੈੱਟੀ ਨੇ ਉਂਝ ਤਾਂ ਕਈ ਫਿਲਮਾਂ ਕੀਤੀਆਂ ਹਨ ਪਰ ਪ੍ਰੋਫੈਸ਼ਨ ਵਾਅਦੇ ਉਨ੍ਹਾਂ ਨੂੰ ਕੁਝ ਸਮੇਂ ਤੋਂ ਵੱਖ ਕੀਤੇ ਹੋਏ ਸਨ। ਸਾਲ 2011 ਦੀ ਫਿਲਮ 'ਥੈਂਕ ਯੂ' ਤੋਂ ਬਾਅਦ ਅਕਸ਼ੈ ਅਤੇ ਸੁਨੀਲ ਸ਼ੈੱਟੀ ਫਿਰ ਤੋਂ ਇੱਕਠੇ ਕੰਮ ਕਰ ਰਹੇ ਹਨ। ਖਬਰ ਮਿਲੀ ਹੈ ਕਿ ਅਕਸ਼ੈ ਕੁਮਾਰ ਦੀ ਆਉਣ ਵਾਲੀ ਫਿਲਮ 'ਦਿ ਸੌਕੀਨਸ' 'ਚ ਸੁਨੀਲ ਸ਼ੈੱਟੀ ਨੇ ਕੈਮੀਓ ਕੀਤਾ ਹੈ। ਖਬਰੀ ਨੇ ਦੱਸਿਆ ਹੁਣ ਤੱਕ ਦਾ ਇਹ ਸਭ ਤੋਂ ਖਾਸ ਕੈਮੀਓ ਹੋਵੇਗਾ। ਨਿਰਦੇਸ਼ਕ ਅਭਿਸ਼ੇਕ ਸ਼ਰਮਾ ਦਾ ਮੰਨਣਾ ਹੈ ਕਿ ਸੁਨੀਲ ਸ਼ੈੱਟੀ ਵਰਗੇ ਕਲਾਕਾਰ ਨੂੰ ਫਿਲਮ 'ਚ ਲੈਣਾ ਹੀ ਫਿਲਮ ਦਾ ਮਜ਼ਾ ਵਧਾਉਣ ਲਈ ਕਾਫੀ ਹੈ। ਉਨ੍ਹਾਂ ਦੇ ਇਸ ਛੋਟੇ ਜਿਹੇ ਰੋਲ 'ਚ ਕਈ ਹਾਸੇ ਦੇ ਕਿਰਦਾਰ ਹੋਣਗੇ। ਅਕਸ਼ੈ ਨਾਲ ਉਨ੍ਹਾਂ ਦੇ ਸੰਬੰਧ ਵਧੀਆ ਹਨ ਇਸ ਲਈ ਅਭਿਸ਼ੇਕ ਨੇ ਸੁਨੀਲ ਨਾਲ ਕੈਮੀਓ ਦੀ ਗੱਲ ਕੀਤੀ ਸੀ। ਅਭਿਸ਼ੇਕ ਕਹਿੰਦੇ ਹਨ, ''ਦੋਹਾਂ ਨੇ ਇੱਕਠੇ ਕਈ ਫਿਲਮਾਂ 'ਚ ਕੰਮ ਕੀਤੀ ਹੈ। ਦੋਹਾਂ ਵਿਚ ਚੰਗਾ ਤਾਲਮੇਲ ਹੈ। ਮੈਨੂੰ ਤਾਂ ਸਿਰਫ ਉਨ੍ਹਾਂ ਨੂੰ ਫਿਲਮਾਂ 'ਚ ਲੈ ਕੇ ਆਉਣ ਲਈ ਥੋੜੀ ਜਿਹੀ ਕੋਸ਼ਿਸ਼ ਕਰਨੀ ਪਈ।'' ਆਪਣੇ ਕੈਮੀਓ 'ਤੇ ਸੁਨੀਲ ਕਹਿੰਦੇ ਹਨ, ''ਮੈਨੂੰ ਇਸ 'ਚ ਕਾਮੇਡੀ ਦਾ ਅੰਦਾਜ਼ ਪਸੰਦ ਆਇਆ। ਅੱਜ ਕੱਲ ਦੇ ਨਿਰਦੇਸ਼ਕ ਵਾਕਈ ਨਵੇਂ ਤਰੀਕੇ ਨਾਲ ਹਸਾਉਣਾ ਪਸੰਦ ਕਰਦੇ ਹਨ। ਇਹ ਕਰਨਾ ਮੇਰੇ ਲਈ ਇਕ ਰੋਚਕ ਤਜ਼ੁਰਬਾ ਰਿਹਾ।''
ਸ਼ਾਹਰੁਖ ਖਾਨ ਅਗਲੀ 'ਧੂਮ' ਕਰਨਾ ਚਾਹੁੰਣਗੇ
NEXT STORY