ਮੁੰਬਈ :ਬਾਲੀਵੁੱਡ 'ਚ ਸਿਰਫ ਕੁਝ ਫ਼ਿਲਮਾਂ ਪੁਰਾਣੀ ਸ਼ਾਜ਼ਾਨ ਪਦਮਸੀ ਹੁਣ 'ਮੀਟ ਦਿ ਪਟੇਲਸ' ਨਾਮੀ ਫ਼ਿਲਮ ਵਿਚ ਗੁਜਰਾਤੀ ਕੁੜੀ ਦਾ ਕਿਰਦਾਰ ਨਿਭਾਉਣ ਵਾਲੀ ਹੈ। ਉਸ ਮੁਤਾਬਿਕ ਇਹ ਉਸ ਦਾ ਹੁਣ ਤੱਕ ਦਾ ਸਭ ਤੋਂ ਵਧੇਰੇ ਚੁਣੌਤੀਪੂਰਨ ਕਿਰਦਾਰ ਹੈ ਪਰ ਉਹ ਇਹ ਵੀ ਕਹਿੰਦੀ ਹੈ ਕਿ ਪਰਦੇ 'ਤੇ ਕਿਰਦਾਰਾਂ ਦੀ ਵੰਨਗੀ ਪੇਸ਼ ਕਰਨਾ ਹੀ ਇਕ ਸਮਰੱਥ ਅਦਾਕਾਰਾ ਦੀ ਖੂਬੀ ਹੁੰਦੀ ਹੈ। ਫ਼ਿਲਮ 'ਮਿਕੀ ਵਾਇਰਸ' ਫੇਮ ਨਿਰਦੇਸ਼ਕ ਸੌਰਭ ਵਰਮਾ ਦੀ ਫ਼ਿਲਮ 'ਮੀਟ ਦਿ ਪਟੇਲਸ' ਇਕ ਸਾਫ-ਸੁਥਰੀ ਕਾਮੇਡੀ ਹੈ। ਇਹ ਮੁੰਬਈ ਦੀ ਪਿੱਠਭੂਮੀ 'ਤੇ ਅਧਾਰਿਤ ਹੈ ਅਤੇ ਟੌਮ ਪਟੇਲ ਤੇ ਜੈਰੀ ਪਟੇਲ ਨਾਮੀ ਦੋ ਗੁਜਰਾਤੀ ਮੁੰਡਿਆਂ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਜ਼ਿੰਦਗੀ ਵਿਚ ਸਿਵਾਏ ਮਿਹਨਤ ਦੇ ਕੁਝ ਵੀ ਕਰਨ ਲਈ ਤਿਆਰ ਹਨ।
ਸ਼ਾਜ਼ਾਨ ਦਾ ਕਹਿਣੈ ਕਿ ਉਸ ਨੂੰ ਯਕੀਨ ਹੈ ਕਿ ਲੋਕ ਇਹ ਫ਼ਿਲਮ ਦੇਖ ਕੇ ਖੂਬ ਹੱਸਣਗੇ। ਖੈਰ, ਇਸ ਵੇਲੇ ਫ਼ਿਲਮ ਦੇ ਪਹਿਲੇ ਸ਼ੈਡਿਊਲ ਦੀ ਸ਼ੂਟਿੰਗ ਮੁੰਬਈ ਵਿਚ ਚੱਲ ਰਹੀ ਹੈ ਅਤੇ ਇਸ ਫ਼ਿਲਮ ਦੇ ਅਗਲੇ ਸਾਲ ਅਪ੍ਰੈਲ ਤੱਕ ਰਿਲੀਜ਼ ਹੋਣ ਦੀ ਸੰਭਾਵਨਾ ਹੈ।
ਅਕਸ਼ੈ ਦੀ ਫਿਲਮ 'ਚ ਨਜ਼ਰ ਆਉਣਗੇ ਸੁਨੀਲ ਸ਼ੈੱਟੀ
NEXT STORY