ਚੰਡੀਗੜ੍ਹ— ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਜ਼ਰੀਨ ਖਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਸਵੱਛ ਭਾਰਤ ਮੁਹਿੰਮ' ਨਾਲ ਜੁੜ ਗਈ ਹੈ। ਇਸ ਦੇ ਨਾਲ ਚੰਡੀਗੜ੍ਹ 'ਚ ਸੰਜਨਾ ਜੌਨ ਅਤੇ ਪਹਿਲਵਾਨ ਸੰਗਰਾਮ ਸਿੰਘ ਵੀ ਪਹੁੰਚੇ। ਸੰਗਰਾਮ ਸਿੰਘ ਨੇ ਜ਼ਰੀਨ ਖਾਨ ਨਾਲ ਚੰਡੀਗੜ੍ਹ ਦੀਆਂ ਸੜਕਾਂ 'ਤੇ ਝਾੜੂ ਲਗਾਇਆ। ਇਥੇ ਪਹੁੰਚੇ ਸੰਗਰਾਮ ਸਿੰਘ ਨੇ ਦੱਸਿਆ, ''ਮੈਨੂੰ ਮੋਦੀ ਬਹੁਤ ਹੀ ਚੰਗੇ ਲੱਗਦੇ ਹਨ, ਜਿਸ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਵੀ ਮੇਰੀ ਤਰ੍ਹਾਂ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ। ਅੰਗਰੇਜ਼ੀ ਬੋਲਣ ਨਾਲੋਂ ਚੰਗਾ ਹੈ ਦੇਸ਼ਵਾਸੀਆਂ ਦੀ ਭਲਾਈ ਕਰਨਾ ਜੋ ਕਿ ਮੋਦੀ ਬਹੁਤ ਹੀ ਬਖੂਬੀ ਕਰ ਰਹੇ ਹਨ।'' ਸੰਗਰਾਮ ਨੇ ਕਿਹਾ, ''ਟੀ. ਵੀ. ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਜਾ ਕੇ ਸਭ ਤੋਂ ਵੱਡੀ ਮੇਰੇ ਲਈ ਮੁਸ਼ਕਿਲ ਸੀ ਅੰਗਰੇਜ਼ੀ ਬੋਲਣਾ। ਮੇਰੇ ਨਾਲ ਜਿਨਾਂ ਲੋਕਾਂ ਨੇ ਹਿੱਸਾ ਲਿਆ ਸੀ ਉਹ ਤਾਂ ਚੰਗੀ ਤਰ੍ਹਾਂ ਨਾਲ ਅੰਗਰੇਜ਼ੀ ਬੋਲਦੇ ਸਨ ਜੋ ਕਿ ਮੇਰੇ ਉਪਰੋ ਹੀ ਲੰਘ ਜਾਂਦੀ ਸੀ। ਉਨ੍ਹਾਂ ਨੂੰ ਮੈਂ ਅੰਗਰੇਜ਼ੀ 'ਚ ਕਿਸੇ ਵੀ ਗੱਲ 'ਤੇ ਜਵਾਬ ਵੀ ਨਾ ਦੇ ਸਕਿਆ ਜਵਾਬ ਤਾਂ ਮੈਂ ਉਨ੍ਹਾਂ ਨੂੰ ਤਾਂ ਦਿੰਦਾ ਜੇਕਰ ਮੈਨੂੰ ਵੀ ਅੰਗਰੇਜ਼ੀ ਬੋਲਣੀ ਤੇ ਸਮਝਣੀ ਆਉਂਦੀ ਹੁੰਦੀ। ਇਹ ਮੇਰੇ ਲਈ ਸਭ ਤੋਂ ਵੱਡਾ ਕਾਰਨ ਰਿਹਾ ਸੀ ਕਿ ਮੇਰੀ ਉਥੇ ਕਿਸੇ ਨਾਲ ਵੀ ਲੜਾਈ ਨਹੀਂ ਹੋਈ ਸੀ।''
ਹੁਣ ਗੁਜਰਾਤੀ ਕੁੜੀ ਬਣੇਗੀ ਸ਼ਾਜ਼ਾਨ ਪਦਮਸੀ
NEXT STORY