ਬਟਾਲਾ (ਸੈਂਡੀ)-ਸੋਮਵਾਰ ਨੂੰ ਇਕ ਵਿਆਹਤਾ ਔਰਤ ਵੱਲੋਂ ਆਪਣੇ ਸਹੁਰੇ ਅਤੇ ਆਪਣੇ ਜੇਠ ਵਲੋਂ ਕੁੱਟਮਾਰ ਕਰਨ ਦੇ ਕਥਿਤ ਦੋਸ਼ ਲਗਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ਼ ਗੁਰਪਿੰਦਰ ਕੌਰ ਪਤਨੀ ਲੇਟ ਕੁਲਵੰਤ ਸਿੰਘ ਵਾਸੀ ਦਦਵੇਸ਼ ਨਗਰ ਗੁਰਦਾਸਪੁਰ ਰੋਡ ਬਟਾਲਾ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੇ ਦੋ ਬੱਚੇ ਹਨ ਇਕ ਲੜਕਾ ਅਤੇ ਲੜਕੀ ਅਤੇ ਉਸ ਨੂੰ ਸਹੁਰੇ ਪਰਿਵਾਰ ਵਾਲੇ ਹਰ ਮਹੀਨੇ ਦੀ ਇਕ ਤਰੀਕ ਨੂੰ ਘਰ ਦੇ ਖ਼ਰਚੇ ਲਈ ਪੈਸੇ ਦਿੰਦੇ ਸਨ ਅਤੇ ਜਦੋਂ ਉਸ ਨੇ ਉਨ੍ਹਾਂ ਤੋਂ ਇਕ ਤਰੀਕ ਨੂੰ ਪੈਸੇ ਮੰਗੇ, ਤਾਂ ਉਹ ਉਸ ਨੂੰ ਟਾਲ ਮਟੋਲ ਕਰਨ ਲੱਗੇ।
ਸੋਮਵਾਰ ਨੂੰ 3 ਤਰੀਕ ਤੋਂ ਜਦੋਂ ਫਿਰ ਪੈਸੇ ਮੰਗੇ ਤਾਂ ਉਹ ਉਸ ਨਾਲ ਲੜਾਈ ਝਗੜਾ ਕਰਨ ਲੱਗ ਗਏ ਅਤੇ ਲੜਾਈ ਝਗੜੇ ਦੌਰਾਨ ਉਨ੍ਹਾਂ ਨੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਉਨਾਂ ਨੇ ਉਸ ਨੂੰ ਬੁਰੀ ਤਰਾਂ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੀ ਮਾਤਾ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੇ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ।
ਇਸ ਸਬੰਧੀ ਜਦੋਂ ਬਟਾਲਾ ਦੇ ਸਿਵਲ ਹਸਪਤਾਲ ’ਚ ਦਾਖਲ ਅਵਾਤਰ ਸਿੰਘ ਪੁੱਤਰ ਹਰਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਸ ਦੇ ਪੁੱਤਰ ਦੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੀ ਨੂੰਹ ਨੂੰ ਘਰ ਦਾ ਅਤੇ ਬੱਚਿਆਂ ਦੇ ਖ਼ਰਚੇ ਲਈ ਉਸ ਨੂੰ ਪੈਸੇ ਦਿੰਦੇ ਹਨ ਅਤੇ ਉਨ੍ਹਾਂ ਦੀ ਇਕ ਦੁਕਾਨ ਹੈ। ਇਸ ਵਾਰ ਉਨ੍ਹਾਂ ਦੀ ਦੁਕਾਨ ’ਤੇ ਕੰਮ ਘੱਟ ਹਣ ਕਾਰਨ ਨਾਲ ਉਨ੍ਹਾਂ ਦੀ ਨੂੰਹ ਨੂੰ ਪੈਸੇ ਇਕ ਤਰੀਕ ਨੂੰ ਨਹੀਂ ਦਿੱਤੇ ਗਏ। ਇਸੇ ਦੌਰਾਨ ਉਨ੍ਹਾਂ ਦੀ ਨੂੰਹ ਨੇ ਸੋਮਵਾਰ ਨੂੰ ਉਨ੍ਹਾਂ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਨ੍ਹਾਂ ਦੀ ਨੂੰਹ ਨੇ ਉਸ ’ਤੇ ਹੱਥ ਚੁੱਕਿਆ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ।
ਮੋਦੀ ਦੀ ਤਰ੍ਹਾਂ ਮੈਨੂੰ ਵੀ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ: ਸੰਗਰਾਮ ਸਿੰਘ (ਦੇਖੋ ਤਸਵੀਰਾਂ)
NEXT STORY