ਤਰਨਤਾਰਨ : ਬੀ.ਐਸ.ਐਫ. ਵਲੋਂ ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਅਜੇ ਬੀਤੇ ਦਿਨ ਐਤਵਾਰ ਨੂੰ ਹੀ ਵੱਡੀ ਮਾਤਰਾ 'ਚ ਹੈਰੋਇਨ ਅਤੇ ਗੋਲੀ-ਸਿੱਕੇ ਸਮੇਤ ਤਿੰਨ ਤਸਕਰਾਂ ਨੂੰ ਕਾਬੂ ਕੀਤਾ ਗਿਆ ਸੀ ਅਤੇ ਐਤਵਾਰ ਨੂੰ ਦੇਰ ਸ਼ਾਮ ਭਾਰਤ ਦੀ ਅਟਾਰੀ ਸਰਹੱਦ ਦੇ ਨਾਲ ਲੱਗਦੀ ਪਾਕਿਸਤਾਨ ਵਾਲੇ ਪਾਸੇ ਵਾਹਗਾ ਸਰਹੱਦ 'ਤੇ ਹੋਏ ਆਤਮਘਾਤੀ ਹਮਲੇ 'ਚ 55 ਤੋਂ ਵੱਧ ਲੋਕਾਂ ਦੀ ਮੌਤ ਅਤੇ 200 ਤੋਂ ਵੱਧ ਜ਼ਖਮੀ ਹੋਣ ਤੋਂ ਬਾਅਦ ਸਰਹੱਦ 'ਤੇ ਤੈਨਾਤ ਬੀ.ਐਸ.ਐਫ. ਦੇ ਜਵਾਨ ਹੋਰ ਵੀ ਚੌਕਸ ਹੋ ਗਏ ਹਨ ਅਤੇ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਦਰਅਸਲ ਪਿਛਲੇ ਕੁਝ ਸਮੇਂ ਤੋਂ ਭਾਰਤ-ਪਾਕਿਸਤਾਨ ਸਰਹੱਦ ਦੇ ਅਟਾਰੀ ਸੈਕਟਰ ਨੂੰ ਹਾਈਟੈੱਕ ਕਰਦੇ ਹੋਏ ਸਰਹੱਦ 'ਤੇ ਕੈਮਰੇ ਲਗਾਏ ਗਏ ਹਨ। ਜ਼ਿਲਾ ਤਰਨਤਾਰਨ ਦੇ ਥਾਣਾ ਖਾਲੜਾ ਦੇ ਅਧੀਨ ਪੈਂਦੀ ਬੀ.ਓ.ਪੀ. ਡਲ 'ਚ ਬੀਤੀ ਦੇਰ ਰਾਤ ਨੂੰ ਬੀ.ਐਸ.ਐਫ. ਵਲੋਂ ਇਕ ਵਾਰ ਫਿਰ ਭਾਰਤ-ਪਾਕਿਸਤਾਨ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠ ਕਰ ਰਹੇ ਇਕ ਘੁਸਪੈਠੀਏ ਨੂੰ ਜਵਾਨਾਂ ਨੇ ਮਾਰ ਮੁਕਾਇਆ। ਮ੍ਰਿਤਕ ਦੀ ਤਲਾਸ਼ੀ ਲੈਣ 'ਤੇ ਉਹ ਇਕ ਲੜਕੀ ਨਿਕਲੀ। ਜਿਸ ਤੋਂ ਕੁਝ ਭਾਂਡੇ ਅਤੇ ਕੁਝ ਹੋਰ ਸਮਾਨ ਬਰਾਮਦ ਹੋਇਆ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਬੀ.ਐਸ.ਐਫ. ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਜਾਂਚ 'ਚ ਜੁਟ ਗਏ। ਘੁਸਪੈਠੀਏ ਵਲੋਂ ਕੰਬਲ ਲਏ ਜਾਣ ਕਰਕੇ ਉਸ ਦੀ ਪਛਾਣ ਨਹੀਂ ਹੋ ਸਕੀ ਜਿਸ ਕਾਰਨ ਉਕਤ ਘਟਨਾ ਹੋਈ। ਲਾਸ਼ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਫਿਲਹਾਲ ਇਸ ਦੀ ਮੌਤ ਦੇ ਨਾਲ ਹੀ ਇਹ ਰਾਜ਼ ਵੀ ਨਾਲ ਹੀ ਦਫਨ ਹੋ ਗਿਆ ਹੈ ਕਿ ਇਹ ਲੜਕੀ ਕਿਸੇ ਏਜੰਸੀ ਦੀ ਮੁਖਬਰ ਤਾਂ ਨਹੀਂ ਸੀ। ਹੁਣ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਲੜਕੀ ਵਲੋਂ ਭਾਰਤ ਪਾਕਿਸਤਾਨ ਸਰਹੱਦ ਪਾਰ ਕਰਨ ਦਾ ਅਸਲ ਮਕਸਦ ਕੀ ਸੀ।
5 ਨਵੰਬਰ ਤੋਂ ਜਲੰਧਰ 'ਚ ਸ਼ੁਰੂ ਹੋ ਜਾਵੇਗਾ ਸਾਲਿਡ ਵੇਸਟ ਮੈਨੇਜਮੈਂਟ
NEXT STORY