ਬਟਾਲਾ (ਬੇਰੀ, ਵਿਪਨ, ਅਸ਼ਵਨੀ)-ਸਿਹਤ ਵਿਭਾਗ ਪੰਜਾਬ ਦੀ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਸੋਮਵਾਰ ਨੂੰ ਬਟਾਲਾ ਵਿਖੇ ਛਾਪੇਮਾਰੀ ਦੌਰਾਨ ਬਿਨ੍ਹਾਂ ਲਾਇਸੈਂਸ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ 3 ਮਿਨਰਲ ਵਾਟਰ ਦੇ ਪਲਾਂਟਾਂ ਨੂੰ ਸੀਲ ਕਰ ਦਿੱਤਾ ਹੈ। ਸੋਮਵਾਰ ਦੀ ਦੁਪਿਹਰ ਵੇਲੇ ਸਿਹਤ ਵਿਭਾਗ ਦੀ ਟੀਮ ਨਾਲ ਪਹੁੰਚੀ ਮੁੱਖ ਸੰਸਦੀ ਸਕੱਤਰ ਡਾ. ਸਿੱਧੂ ਨੇ ਬਟਾਲਾ ਦੇ ਫੋਕਲ ਪੁਆਇੰਟ ਸਥਿਤ ਸ਼ਿਵ ਗੰਗਾ ਨੈਚੂਰਲ ਮਿਨਰਲ ਵਾਟਰ ਕੰਪਨੀ, ਫਾਸਟੋ ਮਿਨਰਲ ਵਾਟਰ ਅਤੇ ਸ਼ਿਵ ਦੁਰਗਾ ਮਿਨਰਲ ਵਾਟਰ ਕੰਪਨੀ ਵਿਖੇ ਛਾਪੇਮਾਰੀ ਕੀਤੀ ਅਤੇ ਉਥੇ ਚੱਲ ਰਹੇ ਗੈਰ ਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ। ਜਾਂਚ ਕਰਨ ’ਤੇ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਤਿੰਨਾਂ ਕੰਪਨੀਆਂ ਕੋਲ ਮਿਨਰਲ ਵਾਟਰ ਬਣਾਉਣ ਅਤੇ ਵੇਚਣ ਦਾ ਕੋਈ ਲਾਇਸੈਂਸ ਨਹੀਂ ਸੀ ਅਤੇ ਇਹ ਸਾਰਾ ਕੰਮ ਗੈਰ-ਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ। ਇਨ੍ਹਾਂ ਕੰਪਨੀਆਂ ਕੋਲ ਨਾ ਲੈਬਾਰਟਰੀਆਂ ਸਨ, ਨਾ ਪਾਣੀ ਸ਼ੁੱਧ ਕਰਨ ਦੇ ਪੂਰੇ ਯੰਤਰ ਅਤੇ ਨਾ ਹੀ ਸਾਫ ਸਫਾਈ ਦਾ ਕੋਈ ਪ੍ਰਬੰਧ ਸੀ। ਇਨ੍ਹਾਂ ਪਲਾਂਟਾਂ ’ਚ ਆਮ ਪਾਣੀ ਨੂੰ ਹੀ ਪੈਕ ਕਰਕੇ ਮਿਨਰਲ ਵਾਟਰ ਦੇ ਸਟਿੱਕਰ ਲਗਾ ਕੇ ਵੇਚਿਆ ਜਾ ਰਿਹਾ ਸੀ।
ਇਨ੍ਹਾਂ ਤਿੰਨਾਂ ਨਕਲੀ ਮਿਨਰਲ ਵਾਟਰ ਕੰਪਨੀਆਂ ’ਚ ਸ਼ਿਵ ਦੁਰਗਾ ਮਿਨਰਲ ਵਾਟਰ ਕੰਪਨੀ ਵੱਲੋਂ ਕੂਲ ਟਾਈਮ ਮਾਰ ਕੇ ਹੇਠ ਮਿਨਰਲ ਵਾਟਰ, ਸ਼ਿਵ ਗੰਗਾ ਮਿਨਰਲ ਵਾਟਰ ਕੰਪਨੀ ਵੱਲੋਂ ਮਿਸਟਰ ਕੂਲ ਮਾਰ ਕੇ ਹੇਠ ਮਿਨਰਲ ਵਾਟਰ, ਕੋਲਡ ਡਰਿੰਕਸ, ਖਾਰਾ ਅਤੇ ਤੀਸਰੀ ਕੰਪਨੀ ਫਾਸਟੋ ਮਿਨਰਲ ਵਾਟਰ ਵੱਲੋਂ ਫਾਸਟੋ ਮਾਰਕੇ ਹੇਠ ਮਿਨਰਲ ਵਾਟਰ ਬਜ਼ਾਰ ’ਚ ਵੇਚਿਆ ਜਾ ਰਿਹਾ ਸੀ।
ਇਸ ਸਾਰੇ ਗੋਰਖ ਧੰਦੇ ਦਾ ਪਰਦਾਫਾਸ਼ ਕਰਦਿਆਂ ਮੁੱਖ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਤਿੰਨਾਂ ਮਿਨਰਲ ਵਾਟਰ ਕੰਪਨੀਆਂ ਨੂੰ ਸੀਲ ਕਰ ਦਿੱਤਾ ਜਾਵੇ ਅਤੇ ਇਨ੍ਹਾਂ ਵੱਲੋਂ ਬਣਾਏ ਜਾ ਰਹੇ ਉਤਪਾਦਾਂ ਦੀ ਲੈਬਾਰਟਰੀ ’ਚ ਜਾਂਚ ਕਰਕੇ ਮਾਲਕਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਡਾ. ਸਿੱਧੂ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਅਜਿਹੇ ਕਿਸੇ ਵੀ ਗੈਰ ਕਾਨੂੰਨੀ ਕੰਮ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਜਿਸ ਨਾਲ ਲੋਕਾਂ ਦੀ ਸਿਹਤ ਦਾ ਮੁੱਦਾ ਜੁੜਿਆ ਹੋਵੇ।
ਡਾ. ਨਵਜੋਤ ਕੌਰ ਸਿੱਧੂ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਸਿਹਤ ਅਫਸਰ ਡਾ. ਬੀ.ਐ¤ਸ. ਬਾਜਵਾ ਅਤੇ ਉਨ੍ਹਾਂ ਦੀ ਟੀਮ ਨੇ ਤਿੰਨਾਂ ਕੰਪਨੀਆਂ ਦੇ ਉਤਪਾਦਾਂ ਦੇ ਸੈਂਪਲ ਲੈ ਲਏ ਅਤੇ ਕੰਪਨੀਆਂ ਨੂੰ ਸੀਲ ਕਰਕੇ ਸਾਰੇ ਤਿਆਰ ਮਾਲ ਨੂੰ ਵੀ ਜ਼ਬਤ ਕਰ ਲਿਆ। ਡਾ. ਬਾਜਵਾ ਨੇ ਕਿਹਾ ਕਿ ਇਨ੍ਹਾਂ ਸੈਂਪਲਾਂ ਨੂੰ ਜਾਂਚ ਲਈ ਲੈਬਾਰਟੀ ਭੇਜਿਆ ਜਾਵੇਗਾ ਅਤੇ ਬਿਨ੍ਹਾਂ ਲਾਇਸੈਂਸ ਚੱਲ ਰਹੀਆਂ ਇਨ੍ਹਾਂ ਕੰਪਨੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਭੈਣ ਨੂੰ ਕੁਚਲ ਦਿੱਤਾ ਟਰੱਕ ਨੇ, ਭਰਾ ਵਾਲ-ਵਾਲ ਬਚਿਆ (ਵੀਡੀਓ)
NEXT STORY