ਪਠਾਨਕੋਟ/ਭੋਆ (ਸ਼ਾਰਦਾ)-ਪਠਾਨਕੋਟ ਦੇ ਅੱਡਾ ਕੋਟਲੀ ਕੋਲ ਇਕ ਟਰੱਕ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇਕ ਲੜਕੀ ਦੀ ਟਰੱਕ ਹੇਠਾਂ ਆਉਣ ਕਾਰਨ ਮੌਤ ਹੋ ਗਈ। ਦਰਅਸਲ ਮ੍ਰਿਤਕ ਲੜਕੀ ਆਪਣੇ ਭਰਾ ਅਤੇ ਸਹੇਲੀ ਨਾਲ ਸਕੂਟੀ ’ਤੇ ਕਾਲਜ ਜਾ ਰਹੀ ਸੀ। ਉਸ ਸਮੇਂ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਮਾਮਲੇ ’ਚ ਸੰਬੰਧੀ ਐੱਸ. ਐੱਚ. ਓ. ਰਵਿੰਦਰ ਸਿੰਘ ਨੇ ਕਿਹਾ ਕਿ ਟਰੱਕ ਡਰਾਈਵਰ ਮੌਕੇ ’ਤੇ ਫਰਾਰ ਹੋ ਗਿਆ, ਜਿਸ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਸ ਭਿਆਨਕ ਹਾਦਸੇ ’ਚ ਮ੍ਰਿਤਕਾ ਰਵੀਨਾ ਦੀ ਸਹੇਲੀ ਅਤੇ ਉਸ ਦਾ ਭਰਾ ਮੌਤ ਦੇ ਮੂੰਹ ’ਚੋਂ ਵਾਲ-ਵਾਲ ਬਚ ਗਏ।
ਬਾਦਲ ਵਲੋਂ 11 ਮੈਂਬਰੀ ਕਮੇਟੀ ਲਈ ਨਵੇਂ ਚੇਅਰਮੈਨ ਤੇ ਮੈਂਬਰ ਨਿਯੁਕਤ
NEXT STORY