ਮਾਹਿਲਪੁਰ (ਪਰਮਜੀਤ)-ਪ੍ਰਾਈਵੇਟ ਅਡਿਟ ਦੇ ਵਿਰੋਧ 'ਚ ਬੀ. ਡੀ. ਪੀ. ਓ. ਦਫ਼ਤਰ ਮਾਹਿਲਪੁਰ ਸਾਹਮਣੇ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਵਿਚ ਪੰਚਾਇਤ ਸਕੱਤਰਾਂ, ਗ੍ਰਾਮ ਸੇਵਕਾਂ, ਜੇ ਈਜ਼, ਪੰਚਾਂ ਅਤੇ ਸਰਪੰਚਾਂ ਨੇ ਜ਼ੋਰਦਾਰ ਰੋਸ ਧਰਨਾ ਦਿੱਤਾ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਪ੍ਰਾਈਵੇਟ ਫ਼ਰਮਾਂ ਤੋਂ ਕਰਵਾਏ ਜਾ ਰਹੇ ਆਡਿਟ ਦੀ ਨਿਖ਼ੇਧੀ ਕਰਦਿਆ ਜੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਉਨ੍ਹਾਂ ਸਰਪੰਚਾਂ ਦੀ ਖੱਜਲ-ਖੁਆਰੀ ਬਾਰੇ ਸਰਕਾਰ ਪ੍ਰਤੀ ਜ਼ੋਰਦਾਰ ਵਿਰੋਧ ਪ੍ਰਗਟ ਕਰਦਿਆਂ ਸਰਪੰਚਾਂ ਨੂੰ ਮਿਲਦੇ ਨਿਗੂਣੇ ਭੱਤੇ, ਸਰਕਾਰ ਵਲੋਂ ਪੰਚਾਇਤਾਂ 'ਤੇ ਪਾਇਆ ਜਾ ਰਿਹਾ ਬੇਲੋੜੇ ਬੋਝ ਅਤੇ ਸੀ ਏ ਆਡਿਟ ਦੀ ਆੜ 'ਤੇ ਹੋਣ ਵਾਲੀ ਲੁੱਟ ਸਬੰਧੀ ਵਿਚਾਰ ਚਰਚਾ ਕੀਤੀ ਗਈ। ਸਰਕਾਰ ਵਲੋਂ ਸਰਪੰਚਾਂ ਜੋ 1200 ਰੁਪਏ ਪ੍ਰਤੀ ਮਹੀਨਾ ਮਿਲਣ ਵਾਲਾ ਭੱਤਾ ਇਕ ਸਾਲ ਤੋਂ ਵੀ ਵੱਧ ਸਮਾਂ ਬੀਤ ਜਾਣ 'ਤੇ ਵੀ ਨਹੀਂ ਮਿਲਿਆ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਦੋਂ ਤੱਕ ਸਰਕਾਰ ਆਪਣਾ ਇਹ ਫੈਸਲਾ ਵਾਪਸ ਨਹੀਂ ਲੈਂਦੀ, ਉਸ ਸਮੇਂ ਤੱਕ ਕੰਮ-ਕਾਜ ਠੱਪ ਕਰਕੇ ਇਹ ਧਰਨਿਆ ਦਾ ਸਿਲਸਿਲਾ ਜਾਰੀ ਰਹੇਗਾ।
ਲੁਧਿਆਣਾ 'ਚ ਕਿਸਾਨਾਂ ਵਲੋਂ ਖੁਦਕੁਸ਼ੀਆਂ ਦਾ ਅਜਿਹਾ ਮੰਜ਼ਰ ਜੋ ਧੁਰ ਅੰਦਰ ਤਕ ਕੰਬਾ ਦੇਵੇ
NEXT STORY