ਗੁਰਦਾਸਪੁਰ (ਵਿਨੋਦ)- ਰੇਲਵੇ ਰੋਡ ਗੁਰਦਾਸਪੁਰ ਸਥਿਤ ਇਕ ਦਰਗਾਹ ’ਤੇ ਕੁਝ ਲੋਕਾਂ ਨੂੰ ਸ਼ਰਾਬ ਪੀਣ ਤੋਂ ਰੋਕਣ ਅਤੇ ਨਸ਼ੇ ਵਿਚ ਧੁੱਤ ਵਿਅਕਤੀਆਂ ਨੇ ਦਰਗਾਹ ਦੇ ਸੇਵਾਦਾਰ ਦੇ ਨਾਲ ਕੁੱਟਮਾਰ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜ਼ਖਮੀ ਕਰ ਦਿੱਤਾ। ਇਸ ਕੁੱਟਮਾਰ ਨਾਲ ਸੇਵਾਦਾਰ ਦੀ ਲੱਤ ਟੁੱਟ ਗਈ ਅਤੇ ਉਸ ਦੇ ਮੋਟਰਸਾਈਕਲ ਦੀ ਵੀ ਤੋੜ ਭੰਨ ਕੀਤੀ ਗਈ।
ਸ਼ਿਵ ਸ਼ਕਤੀ ਨਗਰ ਵਾਸੀ ਜ਼ਖਮੀ ਹੈਪੀ ਪੁੱਤਰ ਉਮ ਪ੍ਰਕਾਸ਼ ਨੇ ਦੱਸਿਆ ਕਿ ਰੇਲਵੇ ਸਟੇਸ਼ਨ ’ਤੇ ਸਥਿਤ ਦਰਗਾਹ ਦੇ ਮੁੱਖ ਸੇਵਾਦਾਰ ਦੀ ਕੁਝ ਸਮੇਂ ਪਹਿਲਾਂ ਮੌਤ ਹੋ ਚੁੱਕੀ ਹੈ। ਉਦੋਂ ਤੋਂ ਹੀ ਉਹ ਦਰਗਾਹ ’ਤੇ ਸੇਵਾ ਕਰ ਰਿਹਾ ਹੈ। ਹੈਪੀ ਨੇ ਦੱਸਿਆ ਕਿ ਮੁੱਖ ਸੇਵਾਦਾਰ ਦੇ ਕੁਝ ਰਿਸ਼ਤੇਦਾਰ ਸ਼ਾਮ ਨੂੰ ਦਰਗਾਹ ਦੇ ਕੋਲ ਬੈਠ ਕੇ ਸ਼ਰਾਬ ਪੀ ਰਹੇ ਹਨ। ਜਿਸ ’ਤੇ ਉਸ ਨੇ ਜਦੋਂ ਸ਼ਰਾਬ ਪੀਣ ਤੋਂ ਰੋਕਿਆ ਤਾਂ ਉਕਤ ਚਾਰ ਲੋਕਾਂ ਨੇ ਉਸ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਅਤੇ ਉਸ ਦੇ ਮੋਟਰਸਾਈਕਲ ਨੂੰ ਭਾਰੀ ਨੁਕਸਾਨ ਪਹੁੰਚਾਇਆ। ਇਸ ਸਬੰਧੀ ਥਾਣਾ ਸਿਟੀ ਨੂੰ ਸੂਚਿਤ ਕਰ ਦਿੱਤਾ ਹੈ। ਜ਼ਖਮੀ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਪੰਚਾਇਤਾਂ ਨੇ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ
NEXT STORY