ਫਰੀਦਕੋਟ : ਬੀਤੀ 21 ਅਕਤੂਬਰ ਨੂੰ ਯੋ.ਯੋ ਹਨੀ ਸਿੰਘ ਦੀ ਕਿਡਨੈਪਿੰਗ ਦੀ ਯੋਜਨਾ ਕਰਨ ਅਤੇ ਫਰੀਦਕੋਟ ਦੇ ਨੇੜੇ ਦੇ ਇਲਾਕਿਆਂ 'ਚ ਵਿਦੇਸ਼ੀ ਹਥਿਆਰਾਂ ਦੀ ਨਜਾਇਜ਼ ਖਰੀਦੋ ਫਰੋਖਤ ਕਰਨ ਦੇ ਮਾਮਲੇ 'ਚ ਫੜੇ ਗਏ ਹਰਿਆਣਾ ਦੀ ਪਾਰਸ ਗੈਂਗ ਦੇ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਫਰੀਦਕੋਟ ਪੁਲਸ ਨੂੰ ਇਕ ਹੋਰ ਸਫਲਤਾ ਹਾਸਲ ਹੋਈ ਹੈ। ਫਰੀਦਕੋਟ ਪੁਲਸ ਨੇ ਇਨ੍ਹਾਂ ਦੋਸ਼ੀਆਂ ਕੋਲੋਂ 6 ਹੋਰ ਵਿਦੇਸ਼ੀ ਰਿਵਾਲਵਰ ਬਰਾਮਦ ਕੀਤੇ ਹਨ ਜਿਨ੍ਹਾਂ ਦੀ ਭਾਰਤੀ ਬਾਜ਼ਾਰ ਵਿਚ ਕੀਮਤ 2 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ। ਇਹ ਜਾਣਕਾਰੀ ਐਸ.ਐਸ.ਪੀ. ਸੁਖਦੇਵ ਸਿੰਘ ਕਾਹਲੋਂ ਨੇ ਫਰੀਦਕੋਟ 'ਚ ਹੋਈ ਇਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ।
ਇਥੇ ਇਹ ਜ਼ਿਕਰਯੋਗ ਹੈ ਕਿ ਇਸ ਗੈਂਗ ਕੋਲੋਂ ਹੁਣ ਤੱਕ ਕੁਲ 14 ਵਿਦੇਸ਼ੀ ਰਿਵਾਲਰ ਫੜ੍ਹੇ ਗਏ ਹਨ ਜਿਨ੍ਹਾਂ ਦੀ ਭਾਰਤੀ ਬਾਜ਼ਾਰ 'ਚ ਕੀਮਤ 4 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਬਹਰਹਾਲ ਹੁਣ ਵੇਖਣਾ ਇਹ ਹੋਵੇਗਾ ਕਿ ਫਰੀਦਕੋਟ ਪੁਲਸ ਇਸ ਗੈਂਗ ਦੇ ਬਾਕੀ ਦੋਸ਼ੀਆਂ ਨੂੰ ਕਦੋਂ ਤਕ ਫੜ੍ਹਦੀ ਹੈ।
ਜਵਾਈ 'ਤੇ ਮਿੱਟੀ ਦਾ ਤੇਲ ਪਾ ਸਾੜਨ ਲੱਗੇ ਸੀ ਸਹੁਰੇ!
NEXT STORY