ਜਲੰਧਰ-ਸ਼ਹਿਰ ਦੇ ਅਰਜੁਨ ਨਗਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਆਪਣੇ ਸਹੁਰਾ ਪਰਿਵਾਰ 'ਤੇ ਮਿੱਟੀ ਦਾ ਤੇਲ ਪਾ ਕੇ ਸਾੜਨ ਦਾ ਦੋਸ਼ ਲਾਇਆ ਹੈ। ਹਸਪਤਾਲ 'ਚ ਭਰਤੀ ਪੀੜਤ ਨੌਜਵਾਨ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਹੁਰੇ ਘਰ ਗਿਆ ਤਾਂ ਉੱਥੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਗੁਰੂ ਅਰਜਨ ਨਗਰ ਦੇ ਰਹਿਣ ਵਾਲੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਸਹੁਰੇ ਵੀ ਅਰਜਨ ਨਗਰ ਹੀ ਰਹਿੰਦੇ ਹਨ। ਐਤਵਾਰ ਰਾਤ ਨੂੰ ਜਦੋਂ 11 ਵਜੇ ਉਹ ਆਪਣੀ ਪਤਨੀ ਨੂੰ ਮਨਾਉਣ ਲਈ ਆਪਣੇ ਸਹੁਰੇ ਗਿਆ ਤਾਂ ਧੋਖੇ ਨਾਲ ਉਸ ਦੇ ਸਹੁਰੇ ਪਰਿਵਾਰ ਨੇ ਉਸ 'ਤੇ ਮਿੱਟੀ ਦਾ ਤੇਲ ਪਾ ਦਿੱਤਾ ਅਤੇ ਅੱਗ ਲਗਾ ਦਿੱਤੀ। ਹਸਪਤਾਲ ਦੇ ਡਾਕਟਰ ਦਾ ਕਹਿਣਾ ਹੈ ਕਿ ਨੌਜਵਾਨ 90 ਫੀਸਦੀ ਸੜ ਚੁੱਕਾ ਹੈ ਅਤੇ ਉਸ ਦੀ ਹਾਲਤ ਗੰਭੀਰ ਹੈ।
ਲੁਟੇਰਿਆਂ ਚਿੱਟੇ ਦਿਨ ਔਰਤ ਕੋਲੋਂ 7 ਹਜ਼ਾਰ ਲੁੱਟੇ
NEXT STORY