ਹੁਸ਼ਿਆਰਪੁਰ(ਘੁੰਮਣ)-ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਚੈਰੀਟੇਬਲ ਸਭਾ ਪੰਜਾਬ ਅਤੇ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ ਵਲੋਂ ਸਤਨਾਮ ਸਿੰਘ ਚਡਿਆਲ ਸੰਤ ਗੁਰਦੀਪ ਦਾਸ ਜੀ ਬੜੇ ਸਨਮਾਨ ਨਾਲ ਸਨਮਾਨਿਤ ਕੀਤਾ। ਸੰਤ ਗੁਰਦੀਪ ਦਾਸ ਜੀ ਨੇ ਕਿਹਾ ਕਿ ਅੱਜ ਦੇ ਸਮੇਂ 'ਚ ਹਰ ਥਾਂ 'ਤੇ ਰਿਸ਼ਤੇ 'ਚ ਮਤਲਬਪ੍ਰਸਤੀ ਦਾ ਬੋਲਬਾਲਾ ਹੈ ਪਰ ਨਿਰਸਵਾਰਥ ਹੋ ਕੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਲੋਕ ਸਮਾਜ ਲਈ ਚਾਨਣ ਮੁਨਾਰਾ ਬਣਦੇ ਹਨ।
ਅਜਿਹਾ ਨੌਜਵਾਨ ਪਿੰਡ ਚਡਿਆਲ ਦ 34 ਸਾਲਾ ਸਤਨਾਮ ਸਿੰਘ ਉਰਫ਼ ਟੋਨੀ ਹੈ, ਜਿਸ ਨੇ ਪਿਛਲੇ ਦਿਨੀਂ ਆਪਣੀ ਇਕ ਕਿਡਨੀ ਲੋੜਵੰਦ ਇਨਸਾਨ ਨੂੰ ਬਗੈਰ ਕੁਝ ਵੀ ਲਏ ਦਾਨ ਕਰਕੇ ਦੇਸ਼ ਭਰ 'ਚ ਮਹਾਨ ਮਿਸਾਲ ਪੈਦਾ ਕੀਤੀ ਹੈ। ਇਸ ਵਿਚ ਸ਼ਾਮਿਲ ਸੰਤ ਗੁਰਦੀਪ ਦਾਸ, ਮੋਹਨ ਲਾਲ ਭਟੋਆ, ਗੁਰਦੀਪ ਸਿੰਘ, ਠੇਕੇਦਾਰ ਭਗਦਾਸ, ਮਹਿੰਦਰ ਸਿੰਘ, ਕਸ਼ਮੀਰ, ਸੁਮੀਤ ਚੌਹਾਨ, ਮਨੋਜ ਕੁਮਾਰ ਅਤੇ ਹੈਪੀ ਹਾਜ਼ਰ ਸਨ।
ਯੋ-ਯੋ ਹਨੀ ਸਿੰਘ ਦੀ ਕਿਡਨੈਪਿੰਗ ਮਾਮਲੇ 'ਚ ਹੋਇਆ ਸਨਸਨੀਖੇਜ਼ ਖੁਲਾਸਾ (ਵੀਡੀਓ)
NEXT STORY