ਬਟਾਲਾ (ਸੈਂਡੀ)- ਬੀਤੇ ਦਿਨੀ ਇਥੋਂ ਨਜ਼ਦੀਕੀ ਪਿੰਡ ਕਲੇਰ ਦੀ ਇਕ ਔਰਤ ਘਰ ਵਿਚ ਖਾਣਾ ਬਣਾਉਂਦੇ ਸਮੇਂ ਬੁਰੀ ਤਰ੍ਹਾਂ ਝੁਲਸ ਗਈ। ਉਸ ਦੀ ਸੋਮਵਾਰ ਨੂੰ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸੰਬਧੀ ਜਾਦਕਾਰੀ ਦਿੰਦਿਆਂ ਥਾਣਾ ਰੰਗੜ ਨੰਗਲ ਦੇ ਏ.ਐਸ.ਆਈ ਰਜਵੰਤ ਸਿੰਘ ਨੇ ਦੱਸਿਆ ਕਿ ਅਮਰਜੀਤ ਕੌਰ ਪਤਨੀ ਸਤਨਾਮ ਸਿੰਘ ਘਰ ਵਿਚ ਖਾਣਾ ਬਣਾ ਰਹੀ ਸੀ ਕਿ ਅਚਾਨਕ ਖਾਣਾ ਬਣਾਉਂਦੇ ਸਮੇਂ ਅੱਗ ਦਾ ਭਮਬਾਕਾ ਪੈਣ ਨਾਲ ਬੁਰੀ ਤਰਾਂ ਝੁਲਸ ਗਈ ਸੀ। ਪਰਿਵਾਰਕ ਮੈਂਬਰਾਂ ਨੇ ਹਾਲਤ ਸੀਰੀਅਸ ਹੋਣ ਕਰਕੇ ਉਸ ਨੂੰ ਅਮ੍ਰਿੰਤਸਰ ਦਾਖਲ ਕਰਵਾਇਆ ਸੀ। ਸੋਮਵਾਰ ਨੂੰ ਉਸ ਦੀ ਮੌਤ ਹੋ ਗਈ। ਇਸ ਸੰਬਧੀ ਏ.ਐਸ.ਆਈ. ਨੇ ਦੱਸਿਆ ਕਿ ਮਰਨ ਵਾਲੀ ਉਕਤ ਔਰਤ ਨੇ ਮਾਣਯੋਗ ਅਦਾਲਤ ਸਾਹਮਣੇ ਆਪਣੇ ਬਿਆਨ ਦਿੱਤੇ ਹਨ ਕਿ ਮੈਨੂੰ ਅੱਗ ਕਿਸੇ ਨੇ ਨਹੀਂ ਲਗਾਈ, ਮੈਨੂੰ ਅੱਗ ਖਾਣਾ ਬਣਾਉਂਦੇ ਸਮੇਂ ਲੱਗੀ ਸੀ। ਇਸ ਸਬੰਧੀ ਥਾਣਾ ਰੰਗੜ ਦੀ ਪੁਲਸ ਨੇ ਮ੍ਰਿਤਕ ਦੇ ਪਤੀ ਸਤਨਾਮ ਸਿੰਘ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕਰ ਦਿੱਤੀ ਹੈ।
ਨੌਜਵਾਨ ਨੇ ਕਿਡਨੀ ਦਾਨ ਕਰਕੇ ਪੁੰਨ ਖੱਟਿਆ
NEXT STORY