ਅੰਮ੍ਰਿਤਸਰ-ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਨਾਲ ਧੋਖਾ ਕੀਤਾ ਹੈ। ਲਾਹੌਰ 'ਚ ਅਟਾਰੀ ਸਰਹੱਦ ਤੋਂ ਕੁਝ ਹੀ ਦੂਰੀ 'ਤੇ ਐਤਵਾਰ ਨੂੰ ਹੋਏ ਭਿਆਨਕ ਆਤਮਘਾਤੀ ਬੰਬ ਧਮਾਕੇ ਤੋਂ ਬਾਅਦ ਇੱਥੇ ਹੋਣ ਵਾਲੀ ਰੀਟਰੀਟ ਸੈਰੇਮਨੀ ਨੂੰ ਤਿੰਨ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਸੀ। ਇਹ ਸੈਰੇਮਨੀ ਪਾਕਿ ਰੇਂਜਰਾਂ ਨੇ ਹੀ ਬੰਦ ਕਰਨ ਦੀ ਭਾਰਤ ਨੂੰ ਅਪੀਲ ਕੀਤੀ ਸੀ, ਜਿਸ 'ਤੇ ਭਾਰਤ ਨੇ ਫੁੱਲ ਚੜ੍ਹਾਏ ਪਰ ਹੁਣ ਸੋਮਵਾਰ ਨੂੰ ਪਾਕਿ ਨੇ ਰੀਟਰੀਟ ਸੈਰੇਮਨੀ ਦਾ ਆਯੋਜਨ ਕਰਕੇ ਫਿਰ ਭਾਰਤ ਨਾਲ ਧੋਖਾ ਕਰ ਦਿੱਤਾ।
ਗੁਆਂਢੀ ਮੁਲਕ ਦੀ ਇਸ ਹਰਕਤ ਨੂੰ ਬੀ. ਐੱਸ. ਐੱਫ. ਦੇ ਆਈ. ਜੀ. ਨੇ ਧੋਖਾ ਦੱਸਿਆ ਹੈ ਅਤੇ ਅੰਮ੍ਰਿਤਸਰ 'ਚ ਮੀਡੀਆ ਨਾਲ ਗੱਲਬਾਤ ਦੌਰਾਨ ਇਹ ਸੈਰੇਮਨੀ ਮੰਗਲਵਾਰ ਨੂੰ ਮੁੜ ਤੋਂ ਸ਼ੁਰੂ ਕਰਨ ਦੀ ਪੁਸ਼ਟੀ ਕੀਤੀ ਹੈ। ਜ਼ਿਕਰਯੋਗ ਹੈ ਕਿ ਰੀਟਰੀਟ ਸੈਰੇਮਨੀ ਦੇ ਬੰਦ ਹੋਣ ਦੇ ਨਾਲ ਹੀ ਭਾਰਤ-ਪਾਕਿ ਦੇ ਸੜਕ ਰਾਹੀਂ ਹੋਣ ਵਾਲੇ ਵਪਾਰ ਨੂੰ ਵੀ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ।
ਖਾਣਾ ਬਣਾਉਂਦੇ ਸਮੇਂ ਅੱਗ ਨਾਲ ਝੁਲਸੀ ਔਰਤ ਦੀ ਮੌਤ
NEXT STORY