ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਮਿਲਖ, ਭੁਪਿੰਦਰ)-ਦਾਜ ਰੂਪੀ ਦੈਂਤ ਨੂੰ ਜੜ੍ਹ ਤੋਂ ਖਤਮ ਕਰਨ ਲਈ ਭਾਂਵੇ ਸਰਕਾਰ ਵੱਲੋਂ ਸਖਤ ਕਾਨੂੰਨ ਬਣਾਏ ਗਏ ਹਨ ਪਰ ਅਜੇ ਵੀ ਸਮਾਜ ਦੀ ਬੀਮਾਰ ਮਾਨਸਿਕਤਾ ਦੇ ਸ਼ਿਕਾਰ ਕੁਝ ਲੋਕਾਂ ਦੀ ਗੰਦੀ ਲਾਲਸਾ ਕਾਰਨ ਅਨੇਕਾਂ ਔਰਤਾਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਅਜਿਹੀ ਹੀ ਇਕ ਦਿਲ ਕੰਬਾਊ ਘਟਨਾ ਕਾਰਨ ਪਿੰਡ ਲੱਖੇਵਾਲੀ ਵਿਖੇ ਉਸ ਸਮੇਂ ਗਮ ਦਾ ਮਾਹੌਲ ਛਾ ਗਿਆ ਜਦੋਂ ਇਥੋਂ ਦੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਪਰਿਵਾਰ ਪਾਲਣ ਵਾਲੇ ਜੋਗਾ ਸਿੰਘ ਦੀ ਨਵ ਵਿਆਹੁਤਾ ਲੜਕੀ ਨੂੰ ਸਹੁਰੇ ਪਰਿਵਾਰ ਵੱਲੋਂ ਜਿਊਂਦਿਆਂ ਹੀ ਸਾੜ ਕੇ ਮਾਰੇ ਜਾਣ ਦੀ ਖਬਰ ਪੁੱਜੀ। ਖਬਰ ਮਿਲਦਿਆਂ ਹੀ ਦੁਖੀ ਪਰਿਵਾਰ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਕੁੜੀ ਦੇ ਸਹੁਰੇ ਪਰਿਵਾਰ ਦੇ ਪਿੰਡ ਚੱਲ ਪਏ ਅਤੇ ਥਾਣਾ ਜੈਤੋ ਵਿਖੇ ਪੁੱਜ ਕੇ ਪੁਲਸ ਨੂੰ ਇਸ ਦੀ ਇਤਲਾਹ ਦਿੱਤੀ।
ਲੜਕੀ ਦੇ ਪਿਤਾ ਜੋਗਾ ਸਿੰਘ ਨੇ ਬਿਆਨ 'ਚ ਦੱਸਿਆ ਕਿ ਉਸ ਦੀ ਲੜਕੀ ਸ਼ਰਨਜੀਤ ਕੌਰ ਦਾ ਵਿਆਹ ਕਰੀਬ 11 ਮਹੀਨੇ ਪਹਿਲਾਂ ਕੁਲਵੀਰ ਸਿੰਘ ਉਰਫ਼ ਗੁਰਵਿੰਦਰ ਸਿੰਘ ਪੁੱਤਰ ਭੋਲਾ ਸਿੰਘ ਵਾਸੀ ਕਰੀਰ ਨਾਲ ਹੋਇਆ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਵਿਆਹ ਸਮੇਂ ਆਪਣੀ ਲੜਕੀ ਨੂੰ ਹੈਸੀਅਤ ਤੋਂ ਵੱਧ ਦਾਜ ਦਿੱਤਾ ਸੀ ਪ੍ਰੰਤੂ ਵਿਆਹ ਦੇ ਤਿੰਨ ਮਹੀਨੇ ਬਾਅਦ ਹੀ ਕੁਲਵਿੰਦਰ ਸਿੰਘ, ਸੱਸ ਪਰਮਜੀਤ ਕੌਰ ਅਤੇ ਨਨਾਣ ਰਾਣੀ ਕੌਰ ਪਤਨੀ ਜਸਵੀਰ ਸਿੰਘ ਉਸਦੀ ਲੜਕੀ ਨੂੰ ਦਹੇਜ ਕਰਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ ਅਤੇ ਮੋਟਰਸਾਈਕਲ ਦੀ ਮੰਗ ਕਰਨ ਲੱਗੇ ਸਨ। ਇਸ ਦੌਰਾਨ ਕਈ ਵਾਰ ਪੰਚਾਇਤ ਰਾਹੀਂ ਫੈਸਲਾ ਵੀ ਹੋਇਆ ਅਤੇ ਉਨ੍ਹਾਂ ਨੂੰ ਕਈ ਵਾਰ ਸਮਝਾਇਆ ਵੀ ਗਿਆ ਪਰ ਸਹੁਰਾ ਪਰਿਵਾਰ ਦਾਜ ਦੀ ਮੰਗ ਤੋਂ ਪਿੱਛੇ ਨਾ ਹਟਿਆ।
ਜੋਗਾ ਸਿੰਘ ਨੇ ਦੋਸ਼ ਲਗਾਇਆ ਕਿ ਸਹੁਰਾ ਪਰਿਵਾਰ ਨੇ ਉਸਦੀ ਲੜਕੀ ਨੂੰ ਜਾਨ ਤੋਂ ਮਾਰ ਦਿੱਤਾ ਹੈ। ਲੜਕੀ ਦੇ ਬਿਆਨਾਂ 'ਤੇ ਮ੍ਰਿਤਕ ਸ਼ਰਨਜੀਤ ਕੌਰ ਦੇ ਪਤੀ ਕੁਲਵੀਰ ਸਿੰਘ ਉਰਫ਼ ਗੁਰਵਿੰਦਰ ਸਿੰਘ ਪੁੱਤਰ ਭੋਲਾ ਸਿੰਘ, ਸੱਸ ਪਰਮਜੀਤ ਕੌਰ ਅਤੇ ਨਨਾਣ ਰਾਣੀ ਕੌਰ ਪਤਨੀ ਜਸਵੀਰ ਸਿੰਘ ਨਿਵਾਸੀ ਕਾਉਂਕੇ ਕਲਾਂ ਜ਼ਿਲਾ ਲੁਧਿਆਣਾ ਖਿਲਾਫ਼ ਮਾਮਲਾ ਦਰਦ ਕਰ ਲਿਆ ਗਿਆ ਹੈ। ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਗਈ। ਬੁਰੀ ਤਰ੍ਹਾਂ ਸੜੀ ਹੋਈ ਲੜਕੀ ਦਾ ਜਦੋਂ ਲੱਖੇਵਾਲੀ ਵਿਖੇ ਅੰਤਿਮ ਸਸਕਾਰ ਕੀਤਾ ਗਿਆ ਤਾਂ ਸਾਰੇ ਪਿੰਡ ਵਾਸੀਆਂ ਦੀਆਂ ਅੱਖਾਂ ਵਿਚ ਹੰਝੂ ਸਨ।
ਝੂਠਾ ਨਿਕਲਿਆ ਪਾਕਿਸਤਾਨ, ਸ਼ੁਰੂ ਕੀਤੀ ਰੀਟਰੀਟ ਸੈਰੇਮਨੀ
NEXT STORY