ਪਠਾਨਕੋਟ/ਦੁਨੇਰਾ (ਸ਼ਾਰਦਾ)-ਧਾਰ ਬਲਾਕ ਦੇ ਅਧੀਨ ਆਉਂਦੇ ਪਿੰਡ ਕੁਈ ਵਿਖੇ ਹਨੂੰਮਾਨ ਮੰਦਰ ਦੇ ਨੇੜੇ ਦੁਪਹਿਰ ਨੂੰ ਲਗਭਗ ਸਾਢੇ 3 ਵਜੇ ਹੋਏ ਸੜਕ ਹਾਦਸੇ ਵਿਚ ਬੱਸ (ਨੰ.ਪੀ.ਬੀ.04ਜੀ/9659) ਦੇ ਨਾਲ ਆਲਟੋ ਗੱਡੀ ਦੀ ਟੱਕਰ ਹੋਣ ਨਾਲ ਆਲਟੋ ਸਵਾਰ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹਾਦਸੇ ਵਿਚ ਆਲਟੋ ਗੱਡੀ ਬੁਰੀ ਤਰ੍ਹਾਂ ਖਸਤਹਾਲ ਹੋਈ ਹੈ ਅਤੇ ਹਾਦਸੇ ਦੇ ਸਮੇਂ ਗੱਡੀ ਵਿਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਬੇਟੇ ਸਵਾਰ ਸਨ ਜਿਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਜ਼ਖਮੀਆਂ ਨੂੰ ਇਲਾਜ ਲਈ ਬਧਾਨੀ ਸਥਿਤ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਵਿਚ ਔਰਤ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਮਾਚਾਰ ਲਿਖੇ ਜਾਣ ਤੱਕ ਜ਼ਖਮੀਆਂ ਦੀ ਪਛਾਣ ਨਹੀਂ ਹੋ ਪਾਈ। ਦੁਨੇਰਾ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੰਝੂ ਭਰੀਆਂ ਅੱਖਾਂ ਨਾਲ ਬੋਲਿਆਂ ਲੜਕੀ ਦਾ ਪਿਤਾ, ਅਸੀਂ ਤਾਂ ਬਥੇਰਾ ਸਮਝਾਇਆ ਸੀ ਪਰ...
NEXT STORY