ਰਾਜਪੁਰਾ (ਮਸਤਾਨਾ) : ਥਾਣਾ ਖੇੜੀ ਗੰਡਿਆ ਦੀ ਪੁਲਸ ਵਲੋ ਦੋਰਾਨੇ ਗਸ਼ਤ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਕੋਲੋਂ 12 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤੀ ਹੈ ਜਦੋਂ ਕਿ ਦੋਵਾਂ 'ਚੋਂ ਇਕ ਨੌਜਵਾਨ ਮੌਕੇ ਤੋਂ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ। ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੂਰੁ ਕਰ ਦਿਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਥਾਣਾਂ ਖੇੜੀ ਗੰਡਿਆ 'ਚ ਤੈਨਾਤ ਥਾਣੇਦਾਰ ਮੋਹਰ ਸਿੰਘ ਸਮੇਤ ਪੁਲਸ ਪਾਰਟੀ ਪਿੰਡ ਬਢੌਲੀ ਗੁੱਜਰਾਂ ਨੇੜੇ ਗਸ਼ਤ ਕਰ ਰਹੀ ਸੀ ਤਾਂ ਸਾਹਮਣੇ ਤੋਂ ਮੋਟਰਸਾਈਕਲ 'ਤੇ ਸਵਾਰ ਨੌਜਵਾਨਾਂ ਨੂੰ ਪੁਲਸ ਪਾਰਟੀ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਦੋਵਾਂ 'ਚੋ ਇਕ ਨੌਜਵਾਨ ਮੋਟਰਸਾਈਕਲ ਰੁਕਣ ਤੋਂ ਪਹਿਲਾਂ ਹੀ ਉਤਰ ਕੇ ਫਰਾਰ ਹੋ ਗਿਆ। ਪੁਲਸ ਨੇ ਮੋਟਰਸਾਈਕਲ ਨੂੰ ਕਾਬੂ ਕਰਕੇ ਉਸ 'ਤੇ ਪਏ ਥੈਲੇ ਦੀ ਤਲਾਸ਼ੀ ਲਈ ਤਾਂ ਉਸ 'ਚੋਂ 12 ਕਿਲੋ ਭੁੱਕੀ ਬਰਾਮਦ ਹੋਈ।
ਪੁਲਸ ਨੇ ਮੋਟਰਸਾਈਕਲ ਸਵਾਰ ਸਤਪਾਲ ਵਾਸੀ ਪਿੰਡ ਚਮਾਰਹੇੜੀ ਨੂੰ ਕਾਬੂ ਕਰਕੇ ਉਸਦੇ ਦੂਜੇ ਸਾਥੀ ਦਾ ਨਾਂ ਪੁੱਛਿਆ ਤਾਂ ਉਸਨੇ ਉਸਦਾ ਨਾਂ ਰਕੇਸ਼ ਕੁਮਾਰ ਦੱਸਿਆ ਅਤੇ ਪੁਲਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰਕੇ ਫਰਾਰ ਹੋਏ ਦੂਜੇ ਨੌਜਵਾਨ ਦੀ ਭਾਲ ਸ਼ੁਰੂ ਕਰ ਦਿਤੀ ਹੈ।
ਕਾਨੂੰਨੀ ਜਾਂਚ ਦਾ ਸਾਹਮਣਾ ਕਰ ਰਹੇ ਮੁਲਾਜ਼ਮਾਂ ਨੂੰ ਨਹੀ ਮਿਲੇਗਾ ਸੇਵਾ ਕਾਲ 'ਚ ਵਾਧਾ
NEXT STORY