ਲੁਧਿਆਣਾ (ਕੁਲਵੰਤ)-ਵੂਮੈਨ ਜਸਟਿਸ ਆਰਗੇਨਾਈਜ਼ੇਸ਼ਨ ਦੀ ਪ੍ਰਧਾਨ ਕਮਲਜੀਤ ਕੌਰ ਨੇ ਇਕ ਟ੍ਰੈਵਲ ਏਜੰਸੀ ਦੇ ਮਾਲਕ 'ਤੇ ਯੌਨ ਉਤਪੀੜਨ, ਜਾਤੀ ਸੂਚਕ ਗਾਲ੍ਹਾਂ ਅਤੇ ਵਿਦੇਸ਼ ਭੇਜਣ ਦੇ ਨਾਂ 'ਤੇ 14 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਲਗਾਏ ਹਨ। ਸੋਮਵਾਰ ਨੂੰ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਪੀੜਤਾ ਨੇ ਦੋਸ਼ ਲਗਾਇਅ ਕਿ ਇਸ ਸਬੰਧ 'ਚ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਪਰ ਪੁਲਸ ਨੇ ਉਸ ਦੀ ਕੋਈ ਸੁਣਵਾਈ ਨਹੀਂ ਕੀਤੀ।
ਉਸ ਨੇ ਦੋਸ਼ ਲਗਾਇਆ ਕਿ ਵਿਗਿਆਪਨ ਪੜ੍ਹ ਕੇ ਉਸ ਨੇ ਉਕਤ ਟ੍ਰੈਵਲ ਏਜੰਸੀ ਨਾਲ ਸੰਪਰਕ ਕੀਤਾ। ਜਿਨ੍ਹਾਂ ਨੇ ਵਿਦੇਸ਼ ਭੇਜਣ ਦੀ ਇੱਵਜ਼ ਵਿਚ 20 ਲੱਖ ਰੁਪਏ ਦੀ ਮੰਗ ਕੀਤੀ। ਜਿਸ 'ਤੇ ਉਸ ਨੇ ਆਪਣਾ ਮਕਾਨ ਵੇਚ ਕੇ 14 ਲੱਖ ਰੁਪਏ ਉਨ੍ਹਾਂ ਨੂੰ ਦਿੱਤੇ। ਟ੍ਰੈਵਲ ਏਜੰਸੀ ਦੇ ਪਾਰਟਨਰ ਨੇ ਕਿਹਾ ਕਿ ਪਹਿਲਾਂ ਛੋਟੇ ਦੇਸ਼ਾਂ ਦਾ ਵੀਜ਼ਾ ਲਗਵਾਇਆ ਜਾਵੇਗਾ, ਜਿਸ 'ਤੇ ਬਾਅਦ ਵਿਚ ਕੈਨੇਡਾ ਅਤੇ ਅਮਰੀਕਾ ਦਾ ਵੀਜ਼ਾ ਲਗਾਉਣਾ ਆਸਾਨ ਹੋ ਜਾਵੇਗਾ। ਉਹ ਤਿੰਨ ਵਾਰ ਉਸ ਨੂੰ ਆਪਣੇ ਨਾਲ ਬੈਂਕਾਕ ਲੈ ਗਏ। ਜਦੋਂ ਉਸ ਨੂੰ ਅਸਲੀਅਤ ਪਤਾ ਲੱਗੀ ਤਾਂ ਉਹ ਡਰ ਗਈ ਅਤੇ ਉਸ ਨੇ ਉਨ੍ਹਾਂ ਦਾ ਕੰਮ ਕਰਨ ਤੋਂ ਇਨਕਾਰ ਕਰ ਕੇ ਆਪਣੇ ਦਿੱਤੇ ਪੈਸੇ ਵਾਪਸ ਮੰਗੇ।
ਉਸ ਨੇ ਦੋਸ਼ ਲਗਾਇਆ ਕਿ ਬੈਂਕਾਕ ਵਿਚ ਉਸ ਨੂੰ ਸਮਝਾਉਣ ਦੇ ਬਹਾਨੇ ਕੰਪਨੀ ਦਾ ਮਾਲਿਕ ਉਸ ਦੇ ਕਮਰੇ ਵਿਚ ਆਇਆ ਉਸ ਦੀ ਇੱਜ਼ਤ 'ਤੇ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਜਾਤੀ ਸੂਚਿਕ ਸ਼ਬਦ ਵੀ ਬੋਲੇ। ਪੁਲਸ ਨੂੰ ਸ਼ਿਕਾਇਤ 'ਤੇ ਵੀ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੇ ਮੰਗ ਕੀਤੀ ਕਿ ਦੋਸ਼ੀ ਕੰਪਨੀ ਮਾਲਕ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਇਨਸਾਫ ਦਿਵਾਇਆ ਜਾਵੇ। ਜਦਕਿ ਦੂਜੇ ਪਾਸੇ ਕੰਪਨੀ ਮਾਲਕ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ।
12 ਕਿਲੋ ਭੁੱਕੀ ਸਣੇ ਇਕ ਕਾਬੂ ਇਕ ਫਰਾਰ
NEXT STORY