ਅੰਮ੍ਰਿਤਸਰ-ਪਾਕਿਸਤਾਨ ਅਤੇ ਭਾਰਤ ਦਰਮਿਆਨ ਚੱਲਣ ਵਾਲੀ ਟ੍ਰੇਨ ਸਮਝੌਤਾ ਐਕਸਪ੍ਰੈਸ 'ਚ ਸਫਰ ਕਰ ਰਹੇ ਯਾਤਰੀਆਂ 'ਤੇ ਵੀ ਪਾਕਿਸਤਾਨ ਦੇ ਵਾਹਗਾ ਬਾਰਡਰ 'ਤੇ ਹੋਏ ਧਮਾਕੇ ਦਾ ਡਰ ਸਾਫ ਤੌਰ 'ਤੇ ਦਿਖਾਈ ਦੇ ਰਿਹਾ ਹੈ, ਜਿਵੇਂ ਹੀ ਪਾਕਿਸਤਾਨ ਤੋਂ ਟ੍ਰੇਨ ਭਾਰਤ ਦੀ ਧਰਤੀ 'ਤੇ ਆਈ ਤਾਂ ਲੋਕਾਂ ਨੇ ਆਪਣੇ ਦੇਸ਼ ਦਾ ਦੀਦਾਰ ਕਰਕੇ ਆਪਣੇ ਆਪ ਨੂੰ ਖੁਸ਼ਨਸੀਬ ਸਮਝਿਆ ਅਤੇ ਆਪਣੇ ਰੱਬ ਦਾ ਧੰਨਵਾਦ ਕੀਤਾ। ਉਥੇ ਹੀ ਮੌਤ ਦੇ ਮੂੰਹੋਂ ਵਾਪਿਸ ਪਰਤੇ ਲੋਕ ਆਪਣੇ ਹੰਝੂਆਂ ਨੂੰ ਰੋਕ ਨਾ ਸਕੇ।
ਭਾਰਤ ਦੇ ਲੋਕ ਭਾਰਤ ਆਉਣ 'ਤੇ ਆਪਣੇ ਆਪ ਨੂੰ ਖੁਸ਼ਨਸੀਬ ਸਮਝ ਰਹੇ ਹਨ ਅਤੇ ਪਾਕਿਸਤਾਨ ਦੇ ਲੋਕ ਵੀ ਇਸ ਘਟਨਾ 'ਚ ਅੱਤਵਾਦ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ ਹਨ, ਜਿਨ੍ਹਾਂ ਕਾਰਨ ਇੰਨੇ ਬੇਕਸੂਰ ਲੋਕਾਂ ਦੀ ਜਾਨ ਚਲੀ ਗਈ।
ਜ਼ਿਕਰਯੋਗ ਹੈ ਕਿ ਐਤਵਾਰ ਸ਼ਾਮ ਨੂੰ ਵਾਹਗਾ ਸਰਹੱਦ 'ਤੇ ਰੀਟਰੀਟ ਸੈਰੇਮਨੀ ਤੋਂ ਥੋੜ੍ਹੀ ਦੇਰ ਬਾਅਦ ਜਦੋਂ ਲੋਕ ਵਾਪਿਸ ਜਾ ਰਹੇ ਸਨ ਤਾਂ ਸਰਹੱਦ ਨੇੜੇ ਲਾਹੌਰ 'ਚ ਧਮਾਕਾ ਹੋ ਗਿਆ, ਜਿਸ ਕਾਰਨ 58 ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ।
ਪੰਜਾਬ ਪੁਲਸ ਨੂੰ ਚੌਕਸੀ ਵਧਾਉਣ ਦੇ ਹੁਕਮ
NEXT STORY