ਚੰਡੀਗੜ੍ਹ, (ਰਮਨਜੀਤ ਸਿੰਘ) ਵਾਘਾ ਬਾਰਡਰ 'ਤੇ ਬੀਤੇ ਦਿਨੀਂ ਪਾਕਿਸਤਾਨ ਵੱਲ ਹੋਏ ਵਿਸਫ਼ੋਟ ਦੇ ਕਾਰਨ ਪੰਜਾਬ ਵਿਚ ਚੌਕਸੀ ਵਧਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਰਾਜ ਦੇ ਸਾਰੇ ਪੁਲਸ ਜ਼ਿਲਿਆ, ਖਾਸ ਕਰਕੇ ਅੰਤਰਰਾਸ਼ਟਰੀ ਤੇ ਜੰਮੂ ਕਸ਼ਮੀਰ ਦੀ ਸੀਮਾ ਦੇ ਨਾਲ ਲੱਗਦੇ ਜ਼ਿਲਿਆਂ ਨੂੰ ਸਾਰੀਆਂ ਸੰਭਾਵਨਾਵਾਂ ਨੂੰ ਸਾਹਮਣੇ ਰੱਖਦਿਆਂ ਸੁਰੱਖਿਆ ਵਿਵਸਥਾ ਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।
ਏ.ਡੀ.ਜੀ.ਪੀ. ਦਿਨਕਰ ਗੁਪਤਾ ਨੇ ਕਿਹਾ ਹੈ ਕਿ ਹਾਲਾਂਕਿ ਰਾਜ ਵਿਚ ਕਿਸੇ ਵੀ ਤਰ੍ਹਾਂ ਦੇ ਖਤਰੇ ਦੀ ਸੂਚਨਾ ਨਹੀਂ ਹੈ, ਪਰ ਗੁਆਂਢੀ ਮੁਲਕ ਵਿਚ ਹੋਈ ਵੱਡੀ ਵਾਰਦਾਤ ਦੇ ਕਾਰਨ ਕੇਂਦਰੀ ਖੁਫ਼ੀਆ ਏਜੰਸੀਆਂ ਦੀਆਂ ਸੂਚਨਾਵਾਂ ਦੇ ਆਧਾਰ 'ਤੇ ਨਿਗਰਾਨੀ ਵਧਾਈ ਗਈ ਹੈ ਤਾਂ ਕਿ ਅਜਿਹੇ ਹਾਲਾਤ ਵਿਚ ਫਾਇਦਾ ਉਠਾ ਕੇ ਕੋਈ ਸ਼ਰਾਰਤੀ ਅਨਸਰ ਗੜਬੜੀ ਨਾ ਫੈਲਾ ਸਕੇ। ਗੁਪਤਾ ਨੇ ਦੱਸਿਆ ਕਿ ਅੰ੍ਿਰਮਤਸਰ, ਪਠਾਣਕੋਟ ਤੇ ਗੁਰਦਾਸਪੁਰ ਜ਼ਿਲਿਆਂ ਨੂੰ ਵਿਸ਼ੇਸ਼ ਤੌਰ 'ਤੇ ਚੌਕਸੀ ਵਧਾਉਣ ਲਈ ਕਿਹਾ ਗਿਆ ਹੈ। ਧਿਆਨ ਯੋਗ ਹੈ ਕਿ ਬੀਤੇ ਦਿਨੀਂ ਵਾਘਾ ਅੰਤਰਰਾਸ਼ਟਰੀ ਚੈਕਪੋਸਟ 'ਤੇ ਬੀਟਿੰਗ ਰੀਟ੍ਰੀਟ ਸੇਰੇਮਨੀ ਮਗਰੋਂ ਪਾਕਿਸਤਾਨ ਵਲੋਂ ਆਤਮ ਘਾਤੀ ਹਮਲਾ ਵਰ ਵਲੋਂ ਵਿਸਫ਼ੋਟ ਕੀਤਾ ਗਿਆ ਸੀ, ਜਿਸ ਵਿਚ 60 ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਦੀ ਮੌਤ ਹੋ ਗਈ ਸੀ ਤੇ ਦਰਜਨਾਂ ਜ਼ਖਮੀ ਹੋ ਗਏ ਸਨ।
ਨਵਜੌਤ ਕੌਰ ਨੇ ਫੜਿਆ ਵਿਆਹਾਂ 'ਚ ਵਰਤਨ ਵਾਲਾ ਗੰਦਾ ਪਾਣੀ (ਵੀਡੀਓ)
NEXT STORY