ਚੰਡੀਗੜ੍ਹ-ਅਟਾਰੀ-ਵਾਹਗਾ ਸਰਹੱਦ 'ਤੇ ਪਾਕਿਸਤਾਨ ਵਲੋਂ ਹੋਏ ਵੱਡੇ ਆਤਮਘਾਤੀ ਧਮਾਕੇ ਤੋਂ ਵਾਹਗਾ ਬਾਰਡਰ 'ਤੇ ਜਵਾਨ ਹੋਰ ਵੀ ਚੌਕਸ ਨਜ਼ਰ ਆਏ। ਰਿ-ਟਰੀਟ ਸੈਰਾਮਨੀ ਖੇਤਰ 'ਚ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਕਰਫਿਊ ਲੱਗਾ ਹੋਏ। ਵਾਹਗਾ ਸਰਹੱਦ ਤੋਂ ਡੇਢ ਕਿਲੋਮੀਟਰ ਦੂਜੇ ਪਾਸੇ ਪੰਜਾਬ ਪੁਲਸ ਵਲੋਂ ਲਗਾਏ ਗਏ ਨਾਕੇ ਤੋਂ ਹੀ ਸੈਲਾਨੀਆਂ ਨੂੰ ਵਾਪਸ ਭੇਜਿਆ ਜਾ ਰਿਹਾ ਸੀ। ਜਦੋਂ ਪਾਕਿਸਤਾਨੀ ਰੇਂਜਰਸ ਵਲੋਂ ਰਿ-ਟਰੀਟ ਸੈਰਾਮਨੀ ਦਾ ਸੰਦੇਸ਼ ਭਾਰਤੀ ਅਧਿਕਾਰੀਆਂ ਨੂੰ ਭੇਜਿਆ ਗਿਆ ਤਾਂ ਬੀ.ਐਸ.ਐਫ. ਅਧਿਕਾਰੀਆਂ ਨੇ ਵੀ ਰਿ-ਟਰੀਟ ਸੈਰਾਮਨੀ ਦਾ ਆਯੋਜਨ ਕੀਤਾ।
ਪਾਕਿਸਤਾਨ ਵਲੋਂ ਰਿ-ਟਰੀਟ ਦੇਖਣ ਲਈ ਬਹੁ-ਗਿਣਤੀ 'ਚ ਲੋਕ ਪਹੁੰਚੇ ਸਨ ਪਰ ਭਾਰਤ ਵਲੋਂ ਸੈਲਾਨੀ ਨਾ ਪਹੁੰਚਣ ਕਾਰਨ ਰੀ-ਟਰੀਟ ਸੈਰਾਮਨੀ ਵਾਲੀ ਥਾਂ 'ਤੇ ਚੁੱਪੀ ਛਾਈ ਹੋਈ ਸੀ। ਬੀ.ਐਸ.ਐਫ. ਨੇ ਪਾਕਿਸਤਾਨ ਵਲੋਂ ਵਾਹਗਾ ਬਾਰਡਰ 'ਤੇ ਹੋਏ ਧਮਾਕੇ ਨੂੰ ਮੁੱਖ ਰੱਖ ਕੇ ਤਿੰਨ ਦਿਨ ਲਈ ਰਿ-ਟਰੀਟ ਸੈਰਾਮਨੀ ਆਯੋਜਨ ਕਰਨ 'ਤੇ ਪਾਬੰਦੀ ਦਾ ਐਲਾਨ ਕੀਤਾ ਗਿਆ ਸੀ। ਜਿਸ ਕਾਰਨ ਸੈਲਾਨੀ ਵੀ ਸੋਮਵਾਰ ਨੂੰ ਵਾਹਗਾ ਬਾਰਡਰ 'ਤੇ ਨਹੀਂ ਪਹੁੰਚੇ।
ਬੀ.ਐਸ.ਐਫ. ਅਧਿਕਾਰੀ ਨੇ ਦੱਸਿਆ ਕਿ ਸਾਰੇ ਸਰਹੱਦੀ ਖੇਤਰ ਅਤੇ ਖਾਸ ਕਰਕੇ ਅਟਾਰੀ-ਵਾਹਗਾ ਅਤੇ ਇਸਦੇ ਆਲੇ-ਦੁਆਲੇ ਸੁਰੱਖਿਆ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਗਿਆ ਹੈ। ਕੈਨੇਡਾ ਤੋਂ ਆਇਆ ਸਿੱਖਾਂ ਦਾ ਜੱਥਾ ਵੀ ਸੋਮਵਾਰ ਨੂੰ ਪਾਕਿਸਤਾਨ ਲਈ ਰਵਾਨਾ ਹੋਇਆ। ਇਸ ਜੱਥੇ ਦੇ ਸ਼ਰਧਾਲੂ ਨਨਕਾਣਾ ਸਾਹਿਬ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਵਸ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਗਏ ਹਨ।
2 ਕਰੋੜ ਰੁਪਏ ਦੇ ਵਿਦੇਸ਼ੀ ਪਿਸਤੌਲ ਬਰਾਮਦ
NEXT STORY