ਫਿਰੋਜਪੁਰ-ਵਾਹਗਾ ਬਾਰਡਰ ਦੇ ਨੇੜੇ ਪਾਕਿਸਤਾਨ 'ਚ ਐਤਵਾਰ ਨੂੰ ਹੋਏ ਜ਼ਬਰਦਸਤ ਆਤਮਘਾਤੀ ਹਮਲੇ ਸੰਬੰਧੀ ਭਾਰਤ ਨੇ ਇਕ ਹੋਰ ਖੁਲਾਸਾ ਕੀਤਾ ਹੈ। ਫਿਰੋਜਪੁਰ ਰੇਂਜ ਦੇ ਡੀ. ਆਈ. ਜੀ. ਆਰ. ਕੇ. ਥਾਪਾ ਦਾ ਕਹਿਣਾ ਹੈ ਕਿ ਇਸ ਧਮਾਕੇ ਬਾਰੇ ਖੁਫੀਆ ਸੈੱਲ ਨੂੰ ਪਹਿਲਾਂ ਤੋਂ ਹੀ ਜਾਣਕਾਰੀ ਸੀ।
ਇਸ ਲਈ ਤਿੰਨ ਦਿਨ ਪਹਿਲਾਂ ਹੀ ਬੀ. ਐੱਸ. ਐੱਫ. ਪੰਜਾਬ ਦੇ ਆਈ. ਜੀ. ਅਸ਼ੋਕ ਕੁਮਾਰ ਨੇ ਪੰਜਾਬ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਦੀ ਸੁਰੱਖਿਆ ਦਾ ਜਾਇਜ਼ਾ ਹੈਲੀਕਾਪਟਾਰ ਰਾਹੀਂ ਲਿਆ ਸੀ। ਉਸ ਸਮੇਂ ਸਾਰੇ ਆਈ. ਜੀਸ. ਅਤੇ ਸਾਰੇ ਕਮਾਂਡੈਂਟ ਅਤੇ ਸਹਾਇਕ ਕਮਾਂਡੈਟ ਨਾਲ ਬੈਠਕ ਕਰਕੇ ਸੁਰੱਖਿਆ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।
ਡੀ. ਆਈ. ਜੀ. ਥਾਪਾ ਨੇ ਦੱਸਿਆ ਕਿ ਧਮਾਕੇ ਬਾਰੇ ਉਨ੍ਹਾਂ ਦੀ ਖੁਫੀਆ ਸੈੱਲ ਨੂੰ ਜਾਣਕਾਰੀ ਸੀ। ਇਸ ਲਈ ਪਹਿਲਾਂ ਹੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਥਾਪਾ ਦਾ ਕਹਿਣਾ ਹੈ ਕਿ ਧਮਾਕੇ ਤੋਂ ਬਾਅਦ ਸੋਮਵਾਰ ਨੂੰ ਵੀ ਰੀਟ੍ਰੀਟ ਸੈਰੇਮਨੀ ਹੋਈ, ਜਿਸ ਦੌਰਾਨ ਹਰੇਕ ਵਿਅਕਤੀ ਦੀ ਸਖਤੀ ਨਾਲ ਜਾਂਚ ਕੀਤੀ ਗਈ।
ਸਹੁੰ ਚੁੱਕਣ ਤੋਂ ਪਹਿਲਾਂ ਮੰਤਰੀਆਂ ਨੇ ਕੀਤੇ ਕੁਝ ਹੈਰਾਨੀਜਨਕ ਕਾਰਨਾਮੇ (ਦੇਖੋ ਤਸਵੀਰਾਂ)
NEXT STORY