ਗੜਸ਼ੰਕਰ-ਇੱਥੋਂ ਦੇ ਨੇੜਲੇ ਪਿੰਡ ਸੇਖੋਵਾਲ 'ਚ ਪੁਲਸ ਨੂੰ ਉਸ ਸਮੇਂ ਲੋਕਾਂ ਦੇ ਤਰਲੇ ਪਾਉਣੇ ਪਏ, ਜਦੋਂ ਲੋਕਾਂ ਨੇ ਪੁਲਸ ਦਾ ਵਰਤਾਓ ਦੇਖ ਕੇ ਸਾਰੇ ਪੁਲਸ ਮੁਲਾਜ਼ਮਾਂ ਨੂੰ ਇਕ ਕਮਰੇ 'ਚ ਬੰਦ ਕਰਕੇ ਤਾਲਾ ਲਾ ਦਿੱਤਾ ਅਤੇ ਫਿਰ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਇਸ ਤੋਂ ਬਾਅਦ ਬੰਦੀ ਬਣਾਏ ਗਏ ਪੁਲਸ ਮੁਲਾਜ਼ਮ ਲੋਕਾਂ ਤੋਂ ਲਿਖਤੀ ਮੁਆਫੀ ਮੰਗ ਕੇ ਛੁੱਟੇ।
ਜਾਣਕਾਰੀ ਮੁਤਾਬਕ ਗੜਸ਼ੰਕਰ ਦੇ ਨੇੜਲੇ ਪਿੰਡ ਸੇਖੋਵਾਲ ਦੇ ਰਹਿਣ ਵਾਲੇ ਇਕ ਵਿਅਕਤੀ ਪਰਮਜੀਤ ਨੇ ਦੱਸਿਆ ਕਿ ਘਰ 'ਚ ਥਾਣੇ ਦੇ ਮੁਲਾਜ਼ਮ ਰਾਤ ਦੇ ਸਮੇਂ ਆਏ ਅਤੇ ਘਰ ਦੀਆਂ ਔਰਤਾਂ ਨਾਲ ਬੁਰਾ ਵਰਤਾਓ ਕੀਤਾ। ਫਿਰ ਉਨ੍ਹਾਂ ਨੂੰ ਡਰਾ-ਧਮਕਾ ਕੇ ਘਰ ਦੀ ਤਲਾਸ਼ੀ ਲੈਣ ਲੱਗੇ। ਔਰਤਾਂ ਨੇ ਪੁਲਸ ਦੀਆਂ ਬਥੇਰੀਆਂ ਮਿੰਨਤਾਂ ਪਾਈਆਂ ਪਰ ਪੁਲਸ ਨੇ ਉਨ੍ਹਾਂ ਦੀ ਇਕ ਨਾ ਸੁਣੀ ਅਤੇ ਗਾਲਾਂ ਕੱਢਣ ਦੇ ਨਾਲ ਘਰ ਦੇ ਬਜ਼ੁਰਗਾਂ ਨੂੰ ਵੀ ਧੱਕੇ ਮਾਰਨ ਲੱਗੀ।
ਇਸ ਤੋਂ ਬਾਅਦ ਰੌਲਾ ਪੈਣ 'ਤੇ ਲੋਕ ਇਕੱਠੇ ਹੋ ਗਏ ਅਤੇ ਲੋਕਾਂ ਨੇ ਵੀ ਪੁਲਸ ਦੀਆਂ ਮਿੰਨਤਾਂ ਪਾਈਆਂ ਪਰ ਜਦੋਂ ਪੁਲਸ ਬਾਜ਼ ਨਾ ਆਈ ਤਾਂ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਨ੍ਹਾਂ ਨੇ ਸਾਰੇ ਪੁਲਸੀਆਂ ਨੂੰ ਇਕ ਕਮਰੇ 'ਚ ਬੰਦ ਕਰਕੇ ਤਾਲਾ ਮਾਰ ਦਿੱਤਾ ਅਤੇ ਫਿਰ ਉਨ੍ਹਾਂ ਨੇ ਗੜਸ਼ੰਕਰ ਅਤੇ ਪੋਜੇਵਾਲ ਦੀ ਪੁਲਸ ਨੂੰ ਸੱਦਿਆ। ਪੁਲਸ ਨੇ ਦੋਸ਼ੀ ਕਰਮਚਾਰੀਆਂ ਤੋਂ ਪੰਚਾਇਤ ਸਾਹਮਣੇ ਲਿਖਤੀ ਮਾਫੀ ਮੰਗਵਾਈ ਅਤੇ ਅੱਗੇ ਤੋਂ ਅਜਿਹਾ ਨਾ ਹੋਣ ਦਾ ਭਰੋਸਾ ਦਿਵਾਇਆ।
ਵਾਹਗਾ ਨੇੜੇ ਹੋਏ ਧਮਾਕੇ ਬਾਰੇ ਭਾਰਤ ਦਾ ਖੁਲਾਸਾ!
NEXT STORY