ਪਟਿਆਲਾ- ਏ. ਐੱਸ. ਆਈ. ਦੀ ਬੇਟੀ ਅਤੇ ਭਾਰਤ ਦੀ ਅੰਤਰਰਾਸ਼ਟਰੀ ਬਾਸਕਟ ਬਾਲ ਖਿਡਾਰੀ ਹਰਜੀਤ ਕੌਰ ਇਨਸਾਫ ਲਈ ਪੰਜਾਬ ਪੁਲਸ ਕੋਲ ਚੱਕਰ ਲਗਾ ਰਹੀ ਹੈ। ਦਰਅਸਲ ਹਰਜੀਤ ਕੌਰ ਦਾ ਵਿਆਹ ਅਪ੍ਰੈਲ 2013 'ਚ ਹਰਜਿੰਦਰ ਸਿੰਘ ਨਾਲ ਹੋਇਆ ਸੀ। ਕੁਝ ਮਹੀਨੇ ਬਾਅਦ ਉਸ ਦਾ ਪਤੀ ਉਸ ਨੂੰ ਛੱਡ ਕੇ ਦੁਬਈ ਚੱਲਾ ਗਿਆ ਅਤੇ ਉੱਥੇ ਜਾ ਕੇ ਦੋਬਾਰਾ ਤੋਂ ਵਿਆਹ ਕਰਵਾਉਣ ਦੀ ਫਿਰਾਕ 'ਚ ਸੀ ਅਤੇ ਉਹ ਉੱਥੇ ਜਾ ਕੇ ਵੀ ਹਰਜੀਤ ਕੌਰ ਦੀ ਸਾਰ ਨਹੀਂ ਲੈ ਰਿਹਾ ਸੀ। ਹਰਜੀਤ ਕੌਰ ਨੇ ਦੱਸਿਆ ਕਿ ਉਸ ਦੇ ਸਹੁਰੇ ਨੇ ਉਸ ਨਾਲ ਬਹੁਤ ਬੁਰਾ ਵਿਵਹਾਰ ਕੀਤਾ ਹੈ।
ਇਸ ਸੰਬੰਧ 'ਚ ਜਦੋਂ ਡੀ. ਐੱਸ. ਪੀ. ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇੰਟਰ ਪੋਲ ਦੀ ਮਦਦ ਨਾਲ ਇਸ ਕੇਸ 'ਚ ਦੋਸ਼ੀਆਂ ਨੂੰ ਫੜ੍ਹ ਕੇ ਪੰਜਾਬ ਲੈ ਕੇ ਆਵੇਗੀ। ਇਨਸਾਫ ਲਈ ਇਕ ਏ. ਐੱਸ. ਆਈ. ਦੀ ਬੇਟੀ ਦਰ-ਦਰ ਦੀਆਂ ਠੋਕਰਾਂ ਖਾ ਰਹੀ ਹੈ। ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਪੁਲਸ ਇਸ ਮਾਮਲੇ ਨੂੰ ਕਦੋਂ ਸੁਲਝਾਉਂਦੀ ਹੈ।
ਅੱਧੀ ਰਾਤੀਂ ਬਜ਼ੁਰਗ ਨੂੰ ਕਹਿੰਦਾ, 'ਮੈਂ ਤੇਰਾ ਜੀਜਾ ਬੋਲ ਰਿਹਾਂ ਹਾਂ'
NEXT STORY