ਜਲੰਧਰ (ਸ਼ੋਰੀ)-ਸ਼ਹਿਰ ਦੇ ਰੈਣਕ ਬਾਜ਼ਾਰ 'ਚ ਕੱਪੜਿਆਂ ਦੀ ਦੁਕਾਨ ਕਰਨ ਵਾਲੇ ਇਕ ਬਜ਼ੁਰਗ ਦੇ ਮੋਬਾਈਲ 'ਤੇ ਬੀਤੀ ਦੇਰ ਰਾਤ ਕਿਸੇ ਨੌਜਵਾਨ ਨੇ ਫੋਨ ਕਰਕੇ ਉਸ ਨੂੰ ਕਿਹਾ ਕਿ ਉਸ ਦੀ ਭੈਣ ਦੀ ਮੌਤ ਹੋ ਗਈ ਹੈ। ਇਹ ਖ਼ਬਰ ਸੁਣਦੇ ਹੀ ਉਕਤ ਬਜ਼ੁਰਗ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਉੱਠਿਆ ਅਤੇ ਫੋਨ ਕਰਨ ਵਾਲੇ ਨੌਜਵਾਨ ਤੋਂ ਪੁੱਛਿਆ ਤਾਂ ਉਸ ਨੇ ਕਿਹਾ ਕਿ ਉਹ ਉਸ ਦਾ ਜੀਜਾ ਬੋਲ ਰਿਹਾ ਹੈ।
ਇਸ ਤੋਂ ਬਾਅਦ ਉਕਤ ਨੌਜਵਾਨ ਨੇ ਫੋਨ ਬੰਦ ਕਰ ਦਿੱਤਾ। ਭੈਣ ਦੀ ਮੌਤ ਦੀ ਖਬਰ ਸੁਣ ਕੇ ਬਜ਼ੁਰਗ ਸਾਰੀ ਰਾਤ ਸੌਂ ਨਹੀਂ ਸਕਿਆ ਅਤੇ ਉਕਤ ਨੰਬਰ 'ਤੇ ਕਾਲ ਕਰਦਾ ਰਿਹਾ ਪਰ ਨੰਬਰ ਬੰਦ ਆ ਰਿਹਾ ਸੀ। ਬਜ਼ੁਰਗ ਨੇ ਇਸ ਦੇ ਬਾਅਦ ਆਪਣੀ ਭੈਣ ਨਾਲ ਫੋਨ 'ਤੇ ਗੱਲ ਕੀਤੀ ਤਾਂ ਪਤਾ ਲੱਗਾ ਕਿ ਉਸ ਦੀ ਭੈਣ ਠੀਕ-ਠਾਕ ਹੈ। ਇਸ ਦੇ ਬਾਅਦ ਬਜ਼ੁਰਗ ਨੇ ਆਪਣੇ ਸਾਥੀ ਦੁਕਾਨਦਾਰਾਂ ਦੇ ਨਾਲ ਮਿਲ ਕੇ ਉਕਤ ਨੌਜਵਾਨ ਦੇ ਨੰਬਰ ਦੀ ਡਿਟੇਲ ਕਢਵਾਈ।
ਡਿਟੇਲ ਤੋਂ ਪਤਾ ਲੱਗਿਆ ਕਿ ਉਕਤ ਨੌਜਵਾਨ ਉਸ ਦੀ ਦੁਕਾਨ ਦੇ ਕੋਲ ਹੀ ਰਹਿੰਦਾ ਹੈ । ਉਸ ਦੇ ਨਾਲ ਉਕਤ ਨੌਜਵਾਨ ਅਤੇ ਉਸ ਦਾ ਪਿਤਾ ਦੁਸ਼ਮਣੀ ਰੱਖਦਾ ਹੈ। ਬਜ਼ੁਰਗ ਨੇ ਇਸ ਬਾਬਤ ਥਾਣਾ-3 ਦੀ ਪੁਲਸ 'ਚ ਲਿਖਤ ਸ਼ਿਕਾਇਤ ਦੇ ਕੇ ਉਕਤ ਨੌਜਵਾਨ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਫਿਲਹਾਲ ਪੁਲਸ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਧਰ ਆ, ਜ਼ਰਾ ਤੇਰਾ ਇਸ਼ਕੇ ਦਾ ਭੂਤ ਉਤਾਰਾਂ!
NEXT STORY