ਅੰਮ੍ਰਿਤਸਰ-ਵਾਹਗਾ ਬਾਰਡਰ 'ਤੇ ਐਤਵਾਰ ਨੂੰ ਰੀਟ੍ਰੀਟ ਸੈਰੇਮਨੀ ਖਤਮ ਹੁੰਦਿਆਂ ਹੀ ਹੋਏ ਆਤਮਘਾਤੀ ਹਮਲੇ ਤੋਂ ਬਾਅਦ ਉੱਥੇ ਆਏ ਲੋਕਾਂ ਦੀ ਜ਼ੁਬਾਨ 'ਚ ਇਹੀ ਸ਼ਬਦ ਸਨ ਕਿ ਰੱਬ ਨਾ ਕਰੇ ਕਦੀ ਇਦਾਂ ਹੋਵੇ। ਰੀਟ੍ਰੀਟ ਸੈਰੇਮਨੀ ਦੇਖਣ ਆਏ ਲੋਕਾਂ ਦਾ ਕਹਿਣਾ ਸੀ ਕਿ ਅਜਿਹੇ ਅਨਸਰ ਥੋੜੀ ਜਿਹੀ ਨਜ਼ਰ ਹਟਦੇ ਹੀ ਕਿਸੇ ਵੱਡੇ ਕਾਰੇ ਨੂੰ ਅੰਜਾਮ ਦੇ ਦਿੰਦੇ ਹਨ, ਜਿਸ ਕਾਰਨ ਪ੍ਰਸ਼ਾਸਨ ਨੂੰ ਵਧੇਰੇ ਚੌਕਸੀ ਵਰਤਣ ਦੀ ਲੋੜ ਹੈ।
ਜ਼ਿਕਰਯੋਗ ਹੈ ਕਿ ਸਰਹੱਦ 'ਤੇ ਸੈਰੇਮਨੀ ਖਤਮ ਹੋਣ ਅਤੇ ਸ਼ੁਰੂ ਹੋਣ ਦੇ ਸਮੇਂ ਕਰੀਬ 20 ਹਜ਼ਾਰ ਲੋਕਾਂ ਦੀ ਭੀੜ ਰਹਿੰਦੀ ਹੈ ਅਤੇ ਇਨ੍ਹਾਂ ਲੋਕਾਂ ਦੀ ਤਿੰਨ ਜਗ੍ਹਾ 'ਤੇ ਚੈਕਿੰਗ ਕੀਤੀ ਜਾਂਦੀ ਹੈ ਪਰ ਲੋਕਾਂ ਦਾ ਕਹਿਣਾ ਹੈ ਕਿ ਪ੍ਰਵੇਸ਼ ਤੋਂ ਪਹਿਲਾਂ ਪਾਰਕਿੰਗ ਸਟੈਂਡ ਦੇ ਆਸ-ਪਾਸ ਕੋਈ ਚੈਕਿੰਗ ਨਹੀਂ ਕੀਤੀ ਜਾਂਦੀ।
ਲਿਹਾਜਾ ਦੇਸ਼ ਵਿਰੋਧੀ ਤਾਕਤਾਂ ਇਸ ਦਾ ਫਾਇਦਾ ਚੁੱਕ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਾਸੀ ਕਿਸੇ ਅਜਿਹੀ ਘਟਨਾ ਤੋਂ ਬਚੇ ਰਹਿਣ, ਇਸ ਦੇ ਲਈ ਪਾਰਕਿੰਗ ਸਟੈਂਡ ਤੋਤੰ ਪਹਿਲਾਂ ਗੱਡੀਆਂ ਦੀ ਚੰਗੀ ਤਰ੍ਹਾਂ ਚੈਕਿੰਗ ਕੀਤੀ ਜਾਣੀ ਚਾਹੀਦੀ ਹੈ।
ਇਨਸਾਫ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੀ ਏ. ਐੱਸ. ਆਈ. ਦੀ ਬੇਟੀ (ਵੀਡੀਓ)
NEXT STORY