ਜਲੰਧਰ-ਸ਼ਹਿਰ ਦੇ ਸ਼ਹੀਦ ਊਧਮ ਸਿੰਘ ਨਗਰ 'ਚ ਐਤਵਾਰ ਨੂੰ ਖੰਡ ਵਪਾਰੀ ਰਾਜੀਵ ਮੁੰਜਾਲ ਦੇ ਘਰ ਚੋਰੀ ਕਰਨ ਵਾਲੇ ਲੁਟੇਰਿਆਂ ਦੇ ਹੌਂਸਲੇ ਨੇ ਪੁਲਸ ਨੂੰ ਵੀ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਲੁਟੇਰਿਆਂ ਨੇ ਪਹਿਲਾਂ ਘਰ ਦਾ ਸਾਰਾ ਸਮਾਨ ਲੁੱਟਿਆ ਅਤੇ ਫਿਰ ਇਨ੍ਹਾਂ 'ਚੋਂ ਇਕ ਲੁਟੇਰਾ ਬਾਹਰ ਜਾ ਕੇ ਸਵਿੱਫਟ ਡਿਜ਼ਾਇਰ ਕਾਰ ਅੰਦਰ ਲੈ ਗਿਆ ਅਤੇ ਲੁੱਟ ਦਾ ਸਾਰਾ ਸਮਾਨ ਕਾਰ 'ਚ ਰੱਖ ਕੇ ਸਭ ਲੁਟੇਰੇ ਬੜੇ ਆਰਾਮ ਨਾਲ ਕਾਰ ਘਰੋਂ ਬਾਹਰ ਲੈ ਕੇ ਚਲੇ ਗਏ।
ਇਹ ਸਾਰੀ ਕਹਾਣੀ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਤੋਂ ਸਾਹਮਣੇ ਆਈ ਹੈ। ਆਮ ਤੌਰ 'ਤੇ ਲੁਟੇਰੇ ਨੂੰ ਲੁੱਟ ਤੋਂ ਬਾਅਦ ਬਚ ਕੇ ਨਿਕਲਣ ਦੀ ਹਫੜਾ-ਦਫੜੀ ਪੈ ਜਾਂਦੀ ਹੈ ਪਰ ਇੱਥੇ ਫੁਟੇਜ 'ਚ ਸਾਫ ਦਿਖਾਈ ਦਿੰਦਾ ਹੈ ਕਿ ਲੁਟੇਰੇ ਬੜੇ ਆਤਮ-ਵਿਸ਼ਵਾਸ ਨਾਲ ਕਾਰ ਦੀ ਚਾਬੀ ਖੁਦ ਹੀ ਚੁੱਕ ਕੇ ਗੱਡੀ ਨੂੰ ਵੱਡਾ ਗੇਟ ਖੋਲ੍ਹ ਕੇ ਅੰਦਰ ਲੈ ਗਏ। ਇਸ ਤੋਂ ਬਾਅਦ ਉਨ੍ਹਾਂ ਨੇ ਲੁੱਟ ਦਾ ਸਾਰਾ ਸਮਾਨ ਕਾਰ 'ਚ ਰੱਖਿਆ ਅਤੇ ਫਿਰ ਬੜੇ ਆਰਾਮ ਨਾਲ ਕਾਰ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਸ ਇਸ ਮਾਮਲੇ ਸੰਬੰਧੀ ਰਾਜੀਵ ਮੁੰਜਾਲ ਦੇ ਨੌਕਰ, ਡਰਾਈਵਰ ਅਤੇ ਕੁੱਕ ਤੋਂ ਪੁੱਛਗਿੱਛ ਕਰ ਰਹੀ ਹੈ।
ਹੈਵਾਨ ਪਤੀ ਨੇ ਸੜਕ ਦੇ ਵਿਚਕਾਰ ਪਤਨੀ 'ਤੇ ਦਿਖਾਈ ਦਰਿੰਦਗੀ, ਦੇਖ ਹਰ ਕੋਈ ਕੰਬ ਗਿਆ (ਵੀਡੀਓ)
NEXT STORY