ਚੰਡੀਗੜ੍ਹ-ਪੰਜਾਬ ਸਰਕਾਰ ਨੇ ਮੰਗਲਵਾਰ ਨੂੰ 4 ਆਈ. ਏ. ਐੱਸ. ਅਤੇ 6 ਪੀ. ਸੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ। ਤਬਦੀਲ ਕੀਤੇ ਗਏ ਆਈ. ਏ. ਐੱਸ. ਅਧਿਕਾਰਾਂ 'ਚ ਸਰਵੇਸ਼ ਕੌਸ਼ਲ, ਸੁਮੇਰ ਸਿੰਘ ਗੁਰਜਰ, ਰਾਹੁਲ ਤਿਵਾੜੀ ਅਤੇ ਅਸ਼ਵਨੀ ਕੁਮਾਰ ਸ਼ਾਮਲ ਹਨ। ਜਿਨ੍ਹਾਂ 6 ਪੀ. ਸੀ. ਐੱਸ. ਅਧਿਕਾਰੀਆਂ ਦਾ ਤਬਾਦਲਾਂ ਕੀਤਾ ਗਿਆ ਹੈ, ਉਨ੍ਹਾਂ 'ਚ ਦਲਜੀਤ ਸਿੰਘ, ਅਮਰਪਾਲ ਸਿੰਘ, ਗੁਰਪ੍ਰੀਤ ਸਿੰਘ ਖੈਰਾ, ਅਮਿਤ ਤਲਵਾੜ, ਅਮਨਿੰਦਰ ਕੌਰ ਅਤੇ ਹਰਸੁਹਿੰਦਰ ਪਾਲ ਸਿੰਘ ਬਰਾੜ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸੂਬੇ ਦੇ 14 ਆਈ. ਏ. ਐੱਸ. ਅਧਿਕਾਰੀਆਂ ਦੇ ਤਬਾਦਲੇ ਨੂੰ ਮਨਜ਼ੂਰੀ ਦਿੱਤੀ ਸੀ।
ਚਾਰ ਦਿਨ ਦੀ ਵਾਪਸੀ ਨੂੰ ਲੱਗ ਗਏ 67 ਸਾਲ (ਦੇਖੋ ਤਸਵੀਰਾਂ)
NEXT STORY