ਲੁਧਿਆਣਾ : ਕਹਿੰਦੇ ਨੇ ਕਿਸੇ ਨੂੰ ਮਿਲਣ ਦੀ ਤਾਂਘ 'ਚ ਤਾਂ ਇਨਸਾਨ ਅੱਧੇ ਤੋਂ ਵੀ ਅੱਧਾ ਹੋ ਜਾਂਦਾ ਹੈ। ਇਹ ਤਾਂ ਉਹੋ ਜਾਣ ਸਕਦਾ ਹੈ ਜਿਹੜਾ ਕਰਦਾ ਹੈ ਜਾਂ ਜਿਸ ਨੂੰ ਕਿਸੇ ਆਪਣੇ ਦੀ ਉਡੀਕ ਹੁੰਦੀ ਹੈ। ਪਾਕਿਸਤਾਨ ਤੋਂ ਆਈ ਸੁਰੀਆ ਗਰੇਵਾਲ ਮੈਂਬਰ ਆਫ ਪੋਫੈਂਸ਼ੀਅਲ ਅਸੈਂਬਲੀ ਨੇ ਹੰਝੂ ਭਰੀਆਂ ਅੱਖਾਂ ਨੇ ਆਪਣੇ ਦਿਲ ਦੀ ਗੱਲ ਫੋਲਦੇ ਹੋਏ ਕਿਹਾ ਕਿ ਦੇਸ਼ ਦੀ ਵੰਡ ਸਮੇਂ ਪਾਕਿਸਤਾਨ ਜਾਂਦੇ ਸਮੇਂ ਮੇਰੇ ਬਜ਼ੁਰਗ ਪਿੰਡ ਦੇ ਲੋਕਾਂ ਨੂੰ ਚਾਰ ਦਿਨ ਬਾਅਦ ਵਾਪਸ ਪਰਤਣ ਲਈ ਕਹਿ ਕੇ ਗਏ ਸਨ ਪਰ ਇੰਤਜ਼ਾਰ ਦੀ ਇੰਤਹਾ ਹੋ ਗਈ। ਚਾਰ ਦਿਨ ਦੀ ਵਾਪਸੀ ਨੂੰ 67 ਸਾਲ ਲੱਗ ਗਏ। ਬਜ਼ੁਰਗ ਇਸ ਪੁਸ਼ਤੈਨੀ ਜ਼ਮੀਨ ਨੂੰ ਦੋਬਾਰਾ ਦੇਖਣ ਲਈ ਤਰਸ ਗਏ ਅਤੇ ਇਸ ਦੁਨੀਆਂ ਚੱਲ ਵਸੇ। ਮੇਰਾ ਸਪਨਾ ਹੁਣ ਪੂਰਾ ਹੋਇਆ ਹੈ ਕਿ ਮੈਂ ਆਪਣੀਆਂ ਬੇਟੀਆਂ ਮੀਮੋਨਾ ਚੀਮਾ ਅਤੇ ਅਫੀਫਾ ਦਿਲ ਅਬੀਜ ਚੀਮਾ ਦੇ ਨਾਲ ਆਪਣੇ ਜੱਦੀ ਪਿੰਡ ਭੁਖੜੀ 'ਚ ਆਈ। ਆਪਣੇ ਘਰ ਦੀਆਂ ਕੰਧਾਂ ਨੂੰ ਸੱਜਦਾ ਕਰਨ ਤੋਂ ਬਾਅਦ ਬੀਬੀ ਗਰੇਵਾਲ ਨੇ ਬਜ਼ੁਰਗਾਂ ਦੀ ਮਸਜਿਦ 'ਚ ਜਾ ਕੇ ਨਮਾਜ਼ ਅਦਾ ਕੀਤੀ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਵਾਹਗਾ ਬਾਰਡਰ 'ਤੇ ਹੋਏ ਆਤਮਘਾਤੀ ਹਮਲੇ ਬਾਰੇ ਬੋਲਦੇ ਹੋਏ ਬੀਬੀ ਗਰੇਵਾਲ ਨੇ ਕਿਹਾ ਕਿ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਸ ਹਮਲੇ ਨਾਲ ਇਕ ਪਾਸੇ ਨੁਕਸਾਨ ਹੋਇਆ ਹੈ ਜੇ ਦੋਵੇਂ ਪਾਸੇ ਨੁਕਸਾਨ ਹੁੰਦਾ ਤਾਂ ਗਲਤਫਹਿਮੀਆਂ ਹੋਰ ਵੱਧ ਜਾਣੀਆਂ ਸਨ ਅਤੇ ਦੋਵੇਂ ਦੇਸ਼ਾਂ 'ਚ ਤਣਾਅ ਹੋਰ ਵੱਧ ਜਾਣਾ ਸੀ। ਉਨ੍ਹਾਂ ਕਿਹਾ ਕਿ ਇਹ ਧਮਾਕਾ ਦੋਵਾਂ ਦੇਸ਼ਾਂ 'ਚ ਤਣਾਅ ਪੈਦਾ ਕਰਨ ਦੇ ਮਨਸ਼ੇ ਨਾਲ ਹੀ ਕੀਤਾ ਗਿਆ ਹੈ। ਬੀਬੀ ਗਰੇਵਾਲ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਤਾਂ ਇਹ ਚਾਹੁੰਦੇ ਹਨ ਕਿ ਸਵੇਰ ਦਾ ਖਾਣਾ ਆਪਣੇ ਘਰ ਖਾਣ ਤੋਂ ਬਾਅਦ ਉਹ ਅੰਮ੍ਰਿਤਸਰ 'ਚ ਸ਼ਾਪਿੰਗ ਕਰਕੇ ਆਪਣੇ ਘਰ ਆਰਾਮ ਨਾਲ ਪਰਤ ਸਕਣ।
...ਤਾਂ ਲੁਟੇਰਿਆਂ ਨੇ ਪੁਲਸ ਵੀ ਕਰ ਦਿੱਤੀ ਹੈਰਾਨ!
NEXT STORY