ਚੰਡੀਗੜ੍ਹ : ਕਹਿੰਦੇ ਨੇ ਜੇ ਇਨਸਾਨ ਦੇ ਹੌਂਸਲੇ ਬੁਲੰਦ ਹੋਣ ਤਾਂ ਦੁਨੀਆ ਦੀ ਕੋਈ ਤਾਕਤ ਉਸ ਨੂੰ ਕਾਮਯਾਬੀ ਦੀਆਂ ਉਚਾਈਆਂ 'ਤੇ ਜਾਣੋ ਨਹੀਂ ਰੋਕ ਸਕਦੀ ਪਰ ਜੇ ਇਨਸਾਨ ਦੇ ਹੌਂਸਲੇ ਹੀ ਦਮ ਤੋੜ ਜਾਣ ਤਾਂ ਇਕ ਕਾਮਯਾਬ ਆਦਮੀ ਵੀ ਸੜਕਾਂ 'ਤੇ ਆ ਜਾਂਦਾ ਹੈ। ਇਥੇ ਅਸੀਂ ਤੁਹਾਨੂੰ ਅੱਜ ਅਜਿਹੀ ਜ਼ਿੰਦਾ ਦਿਲ ਲੜਕੀ ਤੋਂ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਦੇ ਹੌਂਸਲੇ ਨੂੰ ਦੇਖ ਤੁਹਾਡੇ ਦਿਲੋਂ ਵੀ ਉਸ ਲਈ ਲੱਖਾਂ ਦੁਆਵਾਂ ਨਿਕਲਣਗੀਆਂ।
ਸਰਿਤਾ ਦੇਵੀ ਨਾਮ ਦੀ ਇਹ ਹੋਣਹਾਰ ਲੜਕੀ ਕਾਨਪੁਰ ਦੀ ਰਹਿਣ ਵਾਲੀ ਹੈ। ਇਹ ਲੜਕੀ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਸ ਟ੍ਰੇਨਿੰਗ ਐਂਡ ਰਿਸਰਚ 'ਚ ਹਿੱਸਾ ਲੈਣ ਚੰਡੀਗੜ੍ਹ ਪਹੁੰਚੀ। ਇਹ ਹੋਣਹਾਰ ਲੜਕੀ ਉਨ੍ਹਾਂ ਲਈ ਮਿਸਾਲ ਹੈ ਜਿਹੜੇ ਜ਼ਿੰਦਗੀ ਦੇ ਹੱਥੋਂ ਹਾਰ ਕੇ ਆਪਣੇ ਆਪ ਨੂੰ ਮੌਤ ਦੇ ਹਵਾਲੇ ਕਰ ਦਿੰਦੇ ਹਨ। ਇਸ ਲੜਕੀ ਦਾ ਹੌਂਸਲਾ ਦੇਖੋ ਇਹ ਆਪਣੇ ਇਕ ਪੈਰ ਨਾਲ ਹੀ ਅਨੇਕਾਂ ਕੰਮ ਕਰ ਲੈਂਦੀ ਹੈ ਇਥੋਂ ਤਕ ਪੇਂਟਿੰਗ ਵੀ ਬਣਾ ਲੈਂਦੀ ਹੈ।
ਪਵਿੱਤਰ ਸਥਾਨ 'ਖੁਰਾਲਗੜ੍ਹ' ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਂਦਾ ਜਾਵੇਗਾ : ਬਾਘਾ
NEXT STORY