ਬਟਾਲਾ (ਸੈਂਡੀ)- ਸੋਮਵਾਰ ਨੂੰ ਕਾਦੀਆ ਵਿਚ ਆਏ ਦਿਨ ਗੁੰਡਾਗਰਦੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਇਸੇ ਤਰ੍ਹਾਂ ਕਾਦੀਆ ਦੇ ਬੁੱਟਰ ਚੋਕ ਵਿਚ ਇਕ ਰਿਕਸ਼ਾ ਚਾਲਕ ਦੀ ਕੁੱਟਮਾਰ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਰਿਕਸ਼ਾ ਚਾਲਕ ਨਰਿੰਦਰ ਕੁਮਾਰ ਪੁੱਤਰ ਚੰਦ ਲਾਲ ਵਾਸੀ ਕ੍ਰਿਸ਼ਨ ਨਗਰ ਨੇ ਦੱਸਿਆ ਕਿ, ਕੁਝ ਲੜਕੇ ਬਾਜ਼ਾਰ ਵਿਚ ਜਾ ਰਹੀ ਮੇਰੀ ਭਤੀਜੀ ਨਾਲ ਛੇੜਛਾੜ ਕਰ ਰਹੇ ਸਨ ਜਦੋਂ ਮੈਂ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆਂ ਤਾਂ ਉਨਾਂ 4-5 ਮੁੰਡਿਆਂ ਨੇ ਮਿਲ ਕੇ ਮੇਰੀ ਕੁੱਟਮਾਰ ਕੀਤੀ ਅਤੇ ਮੈਨੂੰ ਜ਼ਖਮੀ ਕਰ ਦਿੱਤਾ। ਉਸ ਨੇ ਦੱਸਿਆ ਇਸ ਦੀ ਰਿਪੋਰਟ ਅਸੀ ਥਾਣਾ ਕਾਦੀਆ ਵਿਚ ਦੇ ਦਿੱਤੀ ਹੈ ਅਤੇ ਉਨਾਂ ਕਿਹਾ ਕਿ ਅਜਿਹੇ ਮੁੰਡਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਸ਼ਹਿਰ ਵਾਸੀਆਂ ਨੇ ਵੀ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਅਜਿਹੇ ਗੁੰਡਾਗਰਦ ਅਨਸਰਾਂ ਨੂੰ ਨੱਥ ਪਾਈ ਜਾਵੇ।
ਇਸ ਹੋਣਹਾਰ ਧੀ ਦਾ ਹੌਂਸਲਾ ਦੇਖ ਤੁਹਾਡੇ ਦਿਲੋਂ ਵੀ ਨਿਕਲਣਗੀਆਂ ਲੱਖਾਂ ਦੁਆਵਾਂ (ਦੇਖੋ ਤਸਵੀਰਾਂ)
NEXT STORY