ਮੋਗਾ (ਆਜ਼ਾਦ)-ਮੋਗਾ ਜ਼ਿਲੇ ਦੇ ਪਿੰਡ ਕਪੂਰੇ ਵਾਸੀ ਸਨਦੀਪ ਸਿੰਘ ਨੇ ਕੁੱਝ ਵਿਅਕਤੀਆਂ ਤੇ ਉਸ ਨੂੰ ਕੈਨੇਡਾ ਤੋਂ ਆਈ ਲੜਕੀ ਨੀਤਕਾ ਨਾਇਰ ਵਾਸੀ ਪਿੰਡ ਰੰਡਿਆਲਾ (ਧਰਮਕੋਟ) ਦੇ ਨਾਲ ਉਸ ਦਾ ਵਿਆਹ ਕਰਵਾ ਕੇ ਉਸ ਨੂੰ ਪੱਕੇ ਤੌਰ 'ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਉਸ ਨਾਲ 50 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਹੈ। ਇਸ ਸਬੰਧ 'ਚ ਜਾਂਚ ਤੋਂ ਬਾਅਦ ਮਹਿਣਾ ਪੁਲਸ ਵਲੋਂ ਸਨਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਕਪੂਰੇ ਦੀ ਸ਼ਿਕਾਇਤ ਤੇ ਨੀਤਕਾ ਨਾਇਰ ਪੁੱਤਰੀ ਵਿਨੋਦ ਕੁਮਾਰ ਪਿੰਡ ਰੰਿਡਆਲਾ (ਧਰਮਕੋਟ) ਹਾਲ ਕੈਨੇਡਾ, ਪਰਮਿੰਦਰ ਸਿੰਘ ਪੁੱਤਰ ਨਰਿੰਦਰ ਸਿੰਘ ਪਿੰਡ ਨੱਥੂਆਣਾ (ਲੁਧਿਆਣਾ), ਅਮਰਜੀਤ ਸਿੰਘ ਪੁੱਤਰ ਬਿਕਰ ਸਿੰਘ ਪਿੰਡ ਝੰਡਿਆਣਾ ਸਰਕੀ, ਸੁਖਮੰਦਰ ਸਿੰਘ ਪੁੱਤਰ ਪਿਆਰਾ ਸਿੰਘ ਪਿੰਡ ਚੰਨਣਵਾਲ (ਬਰਨਾਲਾ), ਦਲਜੀਤ ਕੌਰ ਪਤਨੀ ਬਲਜਿੰਦਰ ਸਿੰਘ ਵਾਸੀ ਲੁਧਿਆਣਾ ਦੇ ਖਿਲਾਫ਼ ਧੋਖਾਧੜੀ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਮਾਮਲੇ ਦੀ ਅਗਲੇਰੀ ਜਾਂਚ ਐਂਟੀ.ਫਰਾਡ ਸੈਲ ਮੋਗਾ ਦੇ ਇੰਚਾਰਜ ਸਬ.ਇੰਸਪੈਕਟਰ ਵੈਦ ਪ੍ਰਕਾਸ਼ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਉਕਤ ਮਾਮਲੇ 'ਚ ਇਕ ਦੋਸ਼ੀ ਅਮਰਜੀਤ ਸਿੰਘ ਨੂੰ ਵਾਸੀ ਪਿੰਡ ਝੰਡਿਆਣਾ ਸਰਕੀ ਨੂੰ ਕਾਬੂ ਕਰ ਲਿਆ ਗਿਆ ਹੈ ਜਦਕਿ ਦੂਸਰੇ ਦੋਸ਼ੀਆਂ ਦੀ ਤਲਾਸ਼ ਲਈ ਪੁਲਸ ਪਾਰਟੀਆਂ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਜ਼ਿਲਾ ਪੁਲਸ ਮੁਖੀ ਮੋਗਾ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਦਾ ਆਦੇਸ਼ ਦਿੱਤੇ ਗਏ ਹਨ ਜਾਂਚ ਦੇ ਬਾਅਦ ਕਾਨੂੰਨੀ ਰਾਏ ਹਾਂਸਲ ਕਰਨ ਉਪਰੰਤ ਦੋਸ਼ੀਆਂ ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ। ਮਾਮਲੇ ਦੀ ਅਗਲੇਰੀ ਜਾਂਚ ਕਰ ਰਹੇ ਥਾਣੇਦਾਰ ਵੇਦ ਪ੍ਰਕਾਸ਼ ਨੇ ਦੱਸਿਆ ਕਿ ਬਾਕੀ ਦੋਸ਼ੀਆਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਵਿਦੇਸ਼ੀ ਕੁੜੀ ਦੇ ਚੱਕਰਾਂ 'ਚ ਲੱਖਾਂ ਤੋਂ ਕੱਖ ਹੋ ਗਿਆ ਪੰਜਾਬੀ ਮੁੰਡਾ
NEXT STORY