ਮੋਗਾ (ਆਜ਼ਾਦ)-ਵਿਦੇਸ਼ੀ ਕੁੜੀ ਨਾਲ ਵਿਆਹ ਕਰਵਾ ਕੇ ਵਿਦੇਸ਼ 'ਚ ਸੈੱਟ ਹੋਣ ਦੀ ਸੋਚ ਰੱਖਣ ਵਾਲੇ ਨੌਜਵਾਨ ਅਕਸਰ ਬਹੁਤੀ ਵਾਰ ਧੋਖਾ ਖਾ ਜਾਂਦੇ ਹਨ ਅਤੇ ਆਪਣਾ ਪੈਸਾ-ਧੇਲਾ ਵੀ ਗੁਆ ਦਿੰਦੇ ਹਨ। ਕੈਨੇਡਾ ਦੀ ਕੁੜੀ ਨਾਲ ਵਿਆਹ ਕਰਾ ਕੇ ਵਿਦੇਸ਼ ਸੈੱਟ ਹੋਣ ਦੇ ਚੱਕਰ ਪਿੰਡ ਕਪੂਰੇ ਦਾ ਸੰਦੀਪ ਸਿੰਘ ਵੀ ਲੱਖਾਂ ਤੋਂ ਕੱਖ ਹੋ ਗਿਆ।
ਜਾਣਕਾਰੀ ਮੁਤਾਬਕ ਮੋਗਾ ਜ਼ਿਲੇ ਦੇ ਪਿੰਡ ਕਪੂਰ ਦਾ ਰਹਿਣ ਵਾਲੇ ਸੰਦੀਪ ਸਿੰਘ ਨੂੰ ਕੁਝ ਵਿਅਕਤੀਆਂ ਨੇ ਕੈਨੇਡਾ ਤੋਂ ਆਈ ਕੁੜੀ ਨਾਲ ਵਿਆਹ ਕਰਕੇ ਉਸ ਨੂੰ ਵਿਦੇਸ਼ ਲਿਜਾਣ ਦਾ ਲਾਲਚ ਦੇ ਕੇ ਆਪਣੇ ਵਿਸ਼ਵਾਸ 'ਚ ਲੈ ਲਿਆ। ਇਨ੍ਹਾਂ ਲੋਕਾਂ ਨੇ 2008 'ਚ ਸੰਦੀਪ ਦਾ ਵਿਆਹ ਰੰਡਿਆਲਾ ਦੀ ਰਹਿਣ ਵਾਲੀ ਨੀਤਕਾ ਨਾਇਰ ਨਾਲ ਕਰਵਾ ਦਿੱਤਾ। ਉਕਤ ਵਿਅਕਤੀਆਂ ਨੇ ਸੰਦੀਪ ਨੂੰ ਲਾਲਚ ਦਿੱਤਾ ਕਿ ਨੀਤਕਾ ਕੈਨੇਡਾ ਤੋਂ ਆਈ ਹੈ ਅਤੇ ਉਸ ਨਾਲ ਵਿਆਹ ਕਰਨ ਤੋਂ ਬਾਅਦ ਸੰਦੀਪ ਵੀ ਕੈਨੇਡਾ ਪੱਕੇ ਤੌਰ 'ਤੇ ਚਲਾ ਜਾਵੇਗਾ, ਜਿਸ 'ਤੇ 40-50 ਲੱਖ ਰੁਪਏ ਦਾ ਖਰਚਾ ਆਵੇਗਾ। ਇਸ ਤੋਂ ਬਾਅਦ ਮੋਗਾ ਦੇ ਇਕ ਹੋਟਲ 'ਚ ਸ਼ਗਨ ਦੀ ਰਸਮ ਸਮੇਂ ਸੰਦੀਪ ਨੇ 25 ਲੱਖ ਰੁਪਏ ਨਗਦ ਦਿੱਤੇ।
ਇਸ ਤੋਂ ਬਾਅਦ ਜਗਰਾਓਂ ਦੇ ਹੋਟਲ 'ਚ ਵੀ ਪੈਸੇ ਦਿੱਤੇ। ਇਸ ਦੇ ਕਰੀਬ 20 ਦਿਨਾਂ ਬਾਅਦ ਨੀਤਕਾ ਨਾਇਰ ਕੈਨੇਡਾ ਚਲੀ ਗਈ ਅਤੇ ਉਸ ਨੇ 2009 'ਚ ਸੰਦੀਪ ਨੂੰ ਵੀ ਦੁਬਈ ਬੁਲਾ ਲਿਆ। ਨੀਤਕਾ ਸੰਦੀਪ ਕੋਲ ਇਕ ਮਹੀਨਾ ਰਹੀ ਅਤੇ ਉਸ ਕੋਲੋਂ 5 ਲੱਖ ਰੁਪਿਆ ਇਹ ਕਹਿ ਕੇ ਲੈ ਗਈ ਕਿ ਉਹ ਉਸ ਦੇ ਕੈਨੇਡਾ ਜਾਣ ਦਾ ਇੰਤਜ਼ਾਮ ਕਰ ਰਹੀ ਹੈ ਪਰ ਸੰਦੀਪ ਦਾ ਕੰਮ ਨਹੀਂ ਬਣਿਆ ਅਤੇ ਉਹ ਡੇਢ ਮਹੀਨੇ ਬਾਅਦ ਭਾਰਤ ਵਾਪਸ ਆ ਗਿਆ। ਫਿਰ ਨੀਤਕਾ ਨੇ ਸੰਦੀਪ ਨੂੰ 2011 ਵਿਚ ਦੁਬਾਈ ਬੁਲਾਇਆ ਅਤੇ ਕੈਨੇਡਾ ਜਾਣ ਦੇ ਨਾਂ 'ਤੇ 50 ਲੱਖ ਰੁਪਏ ਉਸ ਕੋਲੋਂ ਠਗ ਗਏ ਪਰ ਨਾ ਤਾਂ ਸੰਦੀਪ ਦਾ ਵੀਜ਼ਾ ਲੱਗਿਆ ਅਤੇ ਨਾ ਹੀ ਉਸ ਨੂੰ ਕੈਨੇਡਾ ਭੇਜਿਆ ਗਿਆ। ਜਦੋਂ ਸੰਦੀਪ ਨੇ ਕਥਿਤ ਦੋਸ਼ੀਆਂ ਤੋਂ ਪੈਸਿਆਂ ਦੀ ਮੰਗ ਕੀਤੀ ਤਾਂ ਉਨ੍ਹਾਂ ਪੈਸੇ ਮੋੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਧਮਕੀਆਂ ਦੇਣ ਲੱਗ ਪਏ। ਸੰਦੀਪ ਸਿੰਘ ਨੇ ਕਿਹਾ ਕਿ ਉਸਨੇ ਆਪਣੀ 3 ਏਕੜ ਜ਼ਮੀਨ ਵੀ ਵੇਚ ਦਿੱਤੀ। ਇਸ ਤਰਾਂ ਕਥਿਤ ਦੋਸ਼ੀਆਂ ਨੇ ਮਿਲੀ ਭੁਗਤ ਕਰਕੇ ਮੇਰੇ ਨਾਲ 50 ਲੱਖ ਰੁਪਏ ਦੀ ਠੱਗੀ ਮਾਰੀ ਹੈ। ਜ਼ਿਲਾ ਪੁਲਸ ਮੁਖੀ ਮੋਗਾ ਵਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਦਾ ਆਦੇਸ਼ ਦਿੱਤਾ ਜਾਂਚ ਦੇ ਬਾਅਦ ਕਾਨੂੰਨੀ ਰਾਇ ਹਾਸਲ ਕਰਨ ਉਪਰੰਤ ਕਥਿਤ ਦੋਸ਼ੀਆਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੜਕੀ ਨਾਲ ਛੇੜਛਾੜ ਰੋਕਣ ’ਤੇ ਰਿਕਸ਼ਾ ਚਾਲਕ ਦੀ ਕੁੱਟਮਾਰ (ਦੇਖੋ ਤਸਵੀਰਾਂ)
NEXT STORY