ਖਰੜ : ਖਰੜ ਦੇ ਇਕ ਪ੍ਰਾਈਵੇਟ ਸਕੂਲ ਦੇ ਬਸ ਕੰਡਕਟਰ 'ਤੇ ਸਕੂਲ ਦੀ ਚਾਰ ਸਾਲਾਂ ਵਿਦਿਆਰਥਣ ਨਾਲ ਜਿਣਸੀ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗੇ ਹਨ। ਪੁਲਸ ਨੇ ਇਸ ਸਬੰਧ 'ਚ ਸਕੂਲ ਬਸ ਦੇ ਕੰਡਕਟਰ ਖਿਲਾਫ ਚਾਈਲਡ ਅਗੇਂਸਟ ਸੈਕਸੂਅਲ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸ਼ਰਮਨਾਕ ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਸੰਨੀ ਇੰਕਲੇਵ ਸਥਿਤ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਸਕੂਲ ਦੀ ਕੇ.ਜੀ. ਕਲਾਸ ਦੀ ਚਾਰ ਸਾਲਾਂ ਵਿਦਿਆਰਥਣ ਨੇ ਮੰਗਲਵਾਰ ਸਵੇਰੇ ਸਕੂਲ ਜਾਣ ਤੋਂ ਮਨ੍ਹਾ ਕਰ ਦਿੱਤਾ। ਇਸ ਦੌਰਾਨ ਉਹ ਰੋਣ ਲੱਗ ਪਈ ਜਦੋਂ ਮਾਂ ਨੇ ਉਸ ਤੋਂ ਰੋਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਪੇਟ ਦਰਦ ਦੀ ਗੱਲ ਕਹੀ ਅਤੇ ਬੱਸ 'ਚ ਉਸ ਨਾਲ ਬੈਠਣ ਵਾਲੇ ਨੌਜਵਾਨ ਵੱਲ ਇਛਾਰਾ ਕੀਤਾ ਜਿਹੜਾ ਰੋਜ਼ਾਨਾ ਬਸ 'ਚ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਲੜਕੀ ਦੀ ਮਾਂ ਨੇ ਇਸ ਦੀ ਸ਼ਿਕਾਇਤ ਤੁਰੰਤ ਸਕੂਲ ਦੀ ਪ੍ਰਿੰਸੀਪਲ ਨੂੰ ਕੀਤੀ।
ਸਕੂਲ ਪ੍ਰਿੰਸੀਪਲ ਨੂੰ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਦੋਂ ਬੱਸ ਚਾਲਕ ਅਤੇ ਕੰਡਕਟਰ ਨੂੰ ਬੁਲਾਇਆ ਤਾਂ ਲੜਕੀ ਨੇ ਦੋਸ਼ੀ ਕੰਡਕਟਰ ਨੂੰ ਪਛਾਣ ਲਿਆ ਜਿਸ 'ਤੇ ਤੁਰੰਤ ਪੁਲਸ ਨੂੰ ਬੁਲਾਇਆ ਗਿਆ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਨੂੰ ਬੁੱਧਵਾਰ ਨੂੰ ਖਰੜ ਅਦਾਲਤ 'ਚ ਦੋਸ਼ੀ ਨੂੰ ਪੇਸ਼ ਕੀਤਾ ਜਾਵੇਗਾ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਸ਼ੀ ਕੰਡਕਟਰ ਪੀੜਤ ਬੱਚੀ ਨੂੰ ਆਖਰੀ ਸੀਟ 'ਤੇ ਬਿਠਾ ਕੇ ਉਸ ਨਾਲ ਅਸ਼ਲੀਲ ਹਲਕਤਾ ਕਰਦਾ ਸੀ। ਬੱਚੀ ਦਾ ਮੈਡੀਕਲ ਕਰਵਾਇਆ ਗਿਆ ਹੈ। ਦੋਸ਼ੀ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਕਲਯੁੱਗੀ ਨੂੰਹਾਂ-ਪੁੱਤਰਾਂ ਨੇ ਢਾਹਿਆ ਮਾਂ ’ਤੇ ਕਹਿਰ
NEXT STORY