ਬਟਾਲਾ (ਸੈਂਡੀ)- ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਵਿਖੇ ਗੁਰਦੁਆਰੇ ਕੋਲ ਰਸਤਾ ਪੁੱਛਣ ਦੇ ਬਹਾਨੇ ਦੋ ਪਖੰਡੀ ਬਾਬਿਆਂ ਵਲੋਂ ਇਕ ਔਰਤ ਨੂੰ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜਗੀਰ ਕੌਰ ਪਤਨੀ ਕਰਨੈਲ ਸਿੰਘ ਵਾਸੀ ਧਰਮਕੋਟ ਪੱਤਣ ਡੇਰਾ ਬਾਬਾ ਨਾਨਕ ਜੋ ਕਿ ਸਰਕਾਰੀ ਹਸਪਤਾਲ ਤੋਂ ਆਪਣੀ ਦਵਾਈ ਲੈਣ ਆਈ ਹੋਈ ਸੀ ਅਤੇ ਜਦੋਂ ਉਹ ਦਵਾਈ ਲੈਣ ਤੋਂ ਬਾਅਦ ਵਾਪਸ ਚੱਲੀ ਤਾਂ ਰਸਤੇ ਵਿਚ ਉਸ ਨੂੰ ਭੰਗਵਿਆਂ ਕੱਪੜਿਆਂ ਵਾਲੇ ਦੋ ਸਾਧੂ ਬਾਬੇ ਮਿਲੇ ਅਤੇ ਉਸ ਕੋਲ ਆ ਕੇ ਰਸਤਾ ਪੁੱਛਣ ਲੱਗੇ। ਜਦੋਂ ਔਰਤ ਉਨ੍ਹਾਂ ਨੂੰ ਰਸਤਾ ਦੱਸਣ ਲੱਗੀ ਤਾਂ ਉਨਾਂ ਨੇ ਔਰਤ ਨੂੰ ਕੋਈ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ ਅਤੇ ਉਸ ਦੇ ਪਰਸ ਵਿਚੋਂ 8 ਹਾਜ਼ਰ ਰੁਪਏ ਅਤੇ ਉਸ ਦੀਆਂ ਵਾਲੀਆਂ, ਦੋ ਮੁੰਦਰੀਆਂ ਲੈ ਕੇ ਮੌਕੇ ’ਤੇ ਫਰਾਰ ਹੋ ਗਏ। ਇਸ ਤੋਂ ਬਾਅਦ ਨੇੜੇ-ਤੇੜੇ ਦੇ ਲੋਕਾਂ ਨੂੰ ਔਰਤ ਨੂੰ ਪਾਣੀ ਪਿਲਾ ਕੇ ਹੋਸ਼ ਵਿਚ ਲਿਆਂਦਾ ਅਤੇ ਔਰਤ ਨੇ ਇਸ ਦੀ ਸੂਚਨਾ ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੂੰ ਦੇ ਦਿੱਤੀ।
ਬੰਦ ਰਹੀਆਂ ਕੰਪਿਊਟਰ ਹਾਰਡਵੇਅਰ ਵਿਕ੍ਰੇਤਾਵਾਂ ਦੀਆਂ ਦੁਕਾਨਾਂ
NEXT STORY