ਹੁਸ਼ਿਆਰਪੁਰ (ਅਸ਼ਵਨੀ)-ਚੱਬੇਵਾਲ ਦੇ ਨੇੜਲੇ ਪਿੰਡ ਚੱਕ ਮੱਲਾਂ ਵਿਖੇ 2 ਪਰਵਾਸੀ ਭਾਰਤੀਆਂ ਦੇ ਘਰਾਂ ਵਿਚ ਚੋਰੀਆਂ ਹੋਣ ਦੀਆਂ ਘਟਨਾਵਾਂ ਦੇ ਸੰਬੰਧ ਵਿਚ ਥਾਣਾ ਸਦਰ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਕੁਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਚੱਕ ਮੱਲਾਂ ਨੇ ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਕਿ ਸ਼ਿਵ ਸਿੰਘ ਪੁੱਤਰ ਅਮਰ ਸਿੰਘ ਤੇ ਸ਼ਰਨਜੀਤ ਕੌਰ ਪਤਨੀ ਸਵ. ਮਹਿੰਗਾ ਸਿੰਘ ਬੀਤੇ 40-50 ਸਾਲ ਤੋਂ ਇੰਗਲੈਂਡ ਵਿਚ ਰਹਿ ਰਹੇ ਹਨ ਅਤੇ ਉਹ ਉਨ੍ਹਾਂ ਦੀ ਜ਼ਮੀਨ ਤੇ ਘਰਾਂ ਦੀ ਦੇਖਭਾਲ ਕਰਦਾ ਹੈ। ਬੀਤੀ 3 ਨਵੰਬਰ ਨੂੰ ਜਦੋਂ ਉਹ ਉਨ੍ਹਾਂ ਦੇ ਘਰਾਂ ਵਿਚ ਗਿਆ ਤਾਂ ਦੇਖਿਆ ਕਿ ਸ਼ਰਨਜੀਤ ਕੌਰ ਦੇ ਘਰ ਦੇ ਮੇਨ ਗੇਟ ਦਾ ਦਰਵਾਜ਼ਾ ਟੁੱਟਾ ਹੋਇਆ ਸੀ।
ਅੰਦਰ ਜਾ ਕੇ ਦੇਖਿਆ ਤਾਂ ਲੋਹੇ ਦੀਆਂ ਪੇਟੀਆਂ ਵਿਚੋਂ ਕੱਢਿਆ ਗਿਆ ਸਮਾਨ ਇੱਧਰ-ਉੱਧਰ ਖਿੱਲਰਿਆ ਪਿਆ ਸੀ। ਘਰ ਵਿਚੋਂ ਕਾਫੀ ਸਮਾਨ ਚੋਰੀ ਕੀਤਾ ਗਿਆ ਸੀ। ਉਹ ਸ਼ਿਵ ਸਿੰਘ ਦੇ ਘਰ ਗਿਆ ਤਾਂ ਉਥੇ ਵੀ ਤਾਲਾ ਟੁੱਟਾ ਹੋਇਆ ਸੀ, ਜਿਥੋਂ ਅਣਪਛਾਤੇ ਚੋਰ ਘਰ ਦੀਆਂ ਟੂਟੀਆਂ, ਬਰਤਨ, ਕੱਪੜੇ ਤੇ ਕੁੱਝ ਹੋਰ ਸਮਾਨ ਚੋਰੀ ਕਰਕੇ ਲੈ ਗਏ। ਥਾਣਾ ਚੱਬੇਵਾਲ ਦੇ ਸਬ ਇੰਸਪੈਕਟਰ ਬਿਕਰਮਜੀਤ ਸਿੰਘ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਦੋਸ਼ 'ਚ ਮੁਕੱਦਮਾ ਦਰਜ
NEXT STORY