ਫ਼ਰੀਦਕੋਟ (ਰਾਜਨ)- ਇਕ ਨਾਬਾਲਿਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਦੇ ਮਾਮਲੇ 'ਚ ਪੁਲਸ ਵਲੋਂ ਅਣਪਛਾਤੇ ਨੌਜਵਾਨ ਖਿਲਾਫ਼ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਮੁਕੱਦਮਾ ਗੁਰਸੇਵਕ ਸਿੰਘ ਵਾਸੀ ਦਬੜੀਖਾਨਾ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ।
ਬਿਆਨ ਕਰਤਾ ਅਨੁਸਾਰ ਉਸਦੀ 16 ਸਾਲ ਦੀ ਲੜਕੀ ਜੋ 11ਵੀਂ ਜਮਾਤ ਵਿਚ ਜੈਤੋ ਵਿਖੇ ਪੜ੍ਹਦੀ ਸੀ, ਸਵੇਰੇ ਕਰੀਬ 8 ਵਜੇ ਘਰੋਂ ਸਕੂਲ ਗਈ, ਪਰ ਫ਼ਿਰ ਘਰ ਵਾਪਸ ਨਹੀਂ ਆਈ। ਬਿਆਨ ਕਰਤਾ ਨੇ ਦੋਸ਼ ਲਗਾਇਆ ਕਿ ਉਸਦੀ ਲੜਕੀ ਨੂੰ ਕੋਈ ਅਣਪਛਾਤਾ ਨੌਜਵਾਨ ਵਰਗਲਾ ਕੇ ਲੈ ਗਿਆ। ਇਨ੍ਹਾਂ ਬਿਆਨਾਂ 'ਤੇ ਥਾਣਾ ਜੈਤੋ ਵਿਖੇ ਅਗਿਆਤ ਨੌਜਵਾਨ ਖਿਲਾਫ਼ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਜਾਰੀ ਕਰ ਦਿੱਤੀ ਹੈ।
ਰਸਤਾ ਪੁੱਛਣ ਦੇ ਬਹਾਨੇ ਪਖੰਡੀ ਬਾਬੇ ਔਰਤ ਕੋਲੋਂ 8 ਹਾਜ਼ਰ ਰੁਪਏ ਅਤੇ ਸੋਨਾ ਲੈ ਕੇ ਉਡੇ
NEXT STORY