ਹੁਸ਼ਿਆਰਪੁਰ (ਅਸ਼ਵਨੀ)-ਜ਼ਿਲਾ ਪੁਲਸ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ਼ ਸ਼ੁਰੂ ਕੀਤੀ ਮੁਹਿੰਮ ਅਧੀਨ ਪੁਲਸ ਨੇ 2 ਹੋਰ ਵਿਅਕਤੀਆਂ ਨੂੰ ਨਸ਼ਾ ਵਿਰੋਧੀ ਐਕਟ ਦੀ ਧਾਰਾ ਅਧੀਨ ਗ੍ਰਿਫ਼ਤਾਰ ਕੀਤਾ ਹੈ। ਥਾਣਾ ਬੁਲ੍ਹੋਵਾਲ ਦੀ ਪੁਲਸ ਨੇ ਏ. ਐੱਸ. ਆਈ. ਅਵਤਾਰ ਸਿੰਘ ਦੀ ਅਗਵਾਈ 'ਚ ਕੋਟਲਾ ਨੌਧ ਸਿੰਘ ਦੇ ਕੋਲ ਨਾਕਾਬੰਦੀ ਦੌਰਾਨ ਵਾਹਨਾਂ ਦੀ ਚੈਕਿੰਗ ਕਰਦਿਆਂ ਇਕ ਮੋਟਰਸਾਈਕਲ ਨੰ. ਪੀ. ਬੀ. 21-ਏ-5446 ਦੀ ਤਲਾਸ਼ੀ ਲੈਣ 'ਤੇ 100 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ। ਪੁਲਸ ਨੇ ਮੋਟਰਸਾਈਕਲ ਚਾਲਕ ਜਰਨੈਲ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪੰਡੋਰੀ ਮਾਇਲ ਦੇ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜੇਠ ਵੱਲੋਂ ਭਰਜਾਈ ਨਾਲ ਜ਼ਬਰ ਜ਼ਨਾਹ ਦੀ ਕੋਸ਼ਿਸ਼
NEXT STORY