ਮੋਗਾ (ਆਜ਼ਾਦ) : ਜ਼ਿਲੇ ਦੇ ਪਿੰਡ ਮਸੀਤਾ ਵਿਖੇ ਇਕ ਪ੍ਰਵਾਸੀ ਮਜ਼ਦੂਰ ਦਰਸ਼ਨ 60-65 ਦੀ ਉਸਦੇ ਹੀ ਇਕ ਸਾਥੀ ਮਜ਼ਦੂਰ ਰਾਜੂ ਵੱਲੋ ਬੇਰਹਿਮੀ ਨਾਲ ਹੱਤਿਆ ਕਰਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿਚ ਥਾਣਾ ਕੋਟਈਸੇ ਪੁਲਸ ਵੱਲੋਂ ਕਿਸਾਨ ਮੇਜਰ ਸਿੰਘ ਪੁੱਤਰ ਵਿਰਸਾ ਸਿੰਘ ਦੇ ਬਿਆਨਾਂ 'ਤੇ ਰਾਜੂ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਮੇਜਰ ਸਿੰਘ ਕਰੀਬ ਡੇਢ ਸਾਲ ਪਹਿਲਾ ਲੁਧਿਆਣਾ ਰੇਲਵੇ ਸਟੇਸ਼ਨ ਤੋ ਪ੍ਰਵਾਸੀ ਮਜ਼ਦੂਰ ਦਰਸ਼ਨ ਨੂੰ ਲੈਕੇ ਆਇਆ ਸੀ ਜੋ ਉਸ ਕੋਲ ਕੰਮ ਕਰ ਰਿਹਾ ਸੀ, ਹੁਣ ਉਹ ਇਕ ਹੋਰ ਪ੍ਰਵਾਸੀ ਮਜ਼ਦੂਰ ਰਾਜੂ ਨੂੰ ਵੀ ਉਥੋਂ ਲਿਆਇਆ ਸੀ। ਬੀਤੀ ਰਾਤ ਉਕਤ ਦੋਨੋ ਮੇਜਰ ਸਿੰਘ ਦੇ ਖੇਤਾਂ 'ਚ ਗਏ, ਜਾਣਕਾਰੀ ਅਨੁਸਾਰ ਰਾਜੂ ਜਾਣ ਸਮੇਂ ਆਪਣੇ ਨਾਲ ਲਕੜੀ ਦਾ ਡੰਡਾ (ਬਾਹੀ) ਲੈ ਗਿਆ ਜਦੋਂ ਉਹ ਸਵੇਰੇ ਘਰ ਵਾਪਿਸ ਨਾ ਆਏ ਤਾ ਮੇਜਰ ਸਿੰਘ ਆਪਣੇ ਭਰਾ ਨਾਲ ਖੇਤ ਗਿਆ ਤਾਂ ਵੇਖਿਆ ਦਰਸ਼ਨ ਉਥੇ ਮੰਜੇ ਤੇ ਮਰਿਆ ਪਿਆ ਸੀ ਤੇ ਰਾਜੂ ਫਰਾਰ ਸੀ, ਜਿਸ 'ਤੇ ਉਨ੍ਹਾਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ।
ਸੂਚਨਾ ਮਿਲਣ 'ਤੇ ਸਹਾਇਕ ਥਾਣੇਦਾਰ ਕਸ਼ਮੀਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਤੇ ਜਾਂਚ ਉਪਰੰਤ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ, ਜਿਸਨੂੰ ਬਾਦ 'ਚ ਵਾਰਿਸਾਂ ਹਵਾਲੇ ਕਰ ਦਿੱਤਾ, ਉਨ੍ਹਾਂ ਕਿਹਾ ਕਥਿਤ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ ਜਿਸਦੇ ਜਲਦੀ ਕਾਬੂ ਆ ਜਾਣ ਦੀ ਸੰਭਾਵਨਾ ਹੈ।
ਸੜਕ ਹਾਦਸੇ 'ਚ ਵਿਅਕਤੀ ਦੀ ਮੌਤ
NEXT STORY