ਹਰੀਕੇ ਪੱਤਣ, (ਸਰਾਂ, ਲਵਲੀ, ਦੀਪਕ)- ਜਦੋਂ ਦੀ ਅਕਾਲੀ-ਭਾਜਪਾ ਸਰਕਾਰ ਨੇ ਪੰਜਾਬ ਦੀ ਵਾਗਡੋਰ ਸੰਭਾਲੀ ਪੰਜਾਬ ਦੀ ਸਥਿਤੀ ਦਿਨ-ਬ-ਦਿਨ ਮਾੜੀ ਹੁੰਦੀ ਗਈ। ਪੰਜਾਬ ਅੰਦਰ ਬੇਰੋਜ਼ਗਾਰੀ, ਭੁੱਖਮਰੀ ਅਤੇ ਨਸ਼ਿਆਂ ਦੀ ਸਮੱਗਲਿੰਗ ਦਾ ਬੋਲਬਾਲਾ ਹਰ ਪਾਸੇ ਜੋਬਨ 'ਤੇ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਪੱਟੀ ਤੋਂ ਕਾਂਗਰਸ ਦੇ ਇੰਚਾਰਜ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਹੋਏ ਇਕੱਠ ਮੌਕੇ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਦੀ ਮੀਟਿੰਗ ਮੌਕੇ ਸੰਬੋਧਨ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਨੇ ਪੰਜਾਬ ਜੋ ਵਿਕਾਸ ਪਾਸੋਂ ਪਹਿਲੇ ਸਥਾਨ 'ਤੇ ਸੀ ਨੂੰ ਹੁਣ 15ਵੇਂ ਸਥਾਨ 'ਤੇ ਲਿਆ ਖੜ੍ਹਾ ਕੀਤਾ ਹੈ। ਇਸ ਮੌਕੇ ਬਾਜਵਾ ਨੇ ਬੋਲਦਿਆਂ ਕਿਹਾ ਕਿ ਇਹ ਮੌਜੂਦਾ ਸਰਕਾਰ ਹਰ ਕਾਂਗਰਸੀ ਨਾਲ ਧੱਕੇਸ਼ਾਹੀ ਕਰਦੀ ਹੈ। ਚਾਹੇ ਉਹ ਕਾਂਗਰਸੀ ਭੈਣ, ਧੀ ਜਾਂ ਫਿਰ ਆਮ ਆਦਮੀ ਹੋਵੇ। ਬੱਸ ਇਹ ਸਰਕਾਰ ਬਦਲੇ ਦੀ ਭਾਵਨਾ ਨਾਲ ਹੀ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਹੋਰ ਉਨ੍ਹਾਂ ਦੱਸਿਆ ਕਿ ਸਾਰੇ ਬਲਾਕਾਂ 'ਚ 15 ਦਸੰਬਰ ਤੱਕ ਹਰ ਬੂਥ ਲੈਵਲ ਉੱਪਰ ਇਕ ਕਮੇਟੀ ਦਾ ਗਠਨ ਕੀਤਾ ਜਾਵੇ ਜਿਹੜੇ ਵਰਕਰ ਬੂਥ ਅੰਦਰ ਅਤੇ ਬੂਥ ਦੇ ਬਾਹਰ ਬੈਠਦੇ ਹਨ ਉਹ ਕਮੇਟੀ ਦੇ ਮੈਂਬਰ ਹੋਣਗੇ।
ਬਾਦਲ ਸਰਕਾਰ ਨੂੰ ਇਕ ਹੋਰ ਝਟਕਾ, ਕੇਂਦਰ ਸਰਕਾਰ ਵਲੋਂ 1408 ਕਰੋੜ ਰੁਪਏ ਦੇ ਪ੍ਰਾਜੈਕਟ ਰੱਦ
NEXT STORY