ਵੈੱਬ ਡੈਸਕ: ਦਸੰਬਰ ਦੇ ਦੂਜੇ ਹਫ਼ਤੇ ਵਿਚ ਗੁਰੂ ਅਤੇ ਸ਼ਨੀ ਦੀ ਚਾਲ ਵਿਚ ਇਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। 11 ਦਸੰਬਰ ਨੂੰ ਸ਼ਨੀ ਮੀਨ ਰਾਸ਼ੀ ਵਿਚ ਮਾਰਗੀ (ਸਿੱਧੀ ਚਾਲ) ਹੋ ਜਾਣਗੇ। ਇਸ ਤੋਂ ਠੀਕ ਦੋ ਦਿਨ ਬਾਅਦ, 13 ਦਸੰਬਰ ਨੂੰ ਦੇਵਗੁਰੂ ਬ੍ਰਹਿਸਪਤੀ ਸਿੰਘ ਰਾਸ਼ੀ ਵਿਚ ਵਕਰ (ਉਲਟੀ ਚਾਲ) ਹੋ ਜਾਣਗੇ। ਮਹਿਜ਼ ਦੋ ਦਿਨਾਂ ਦੇ ਅੰਦਰ ਹੋਣ ਵਾਲੇ ਇਨ੍ਹਾਂ ਤਬਦੀਲੀਆਂ ਦਾ ਅਸਰ ਲੋਕਾਂ ਦੇ ਕਰੀਅਰ, ਧਨ-ਦੌਲਤ, ਸਿੱਖਿਆ, ਪਰਿਵਾਰ ਅਤੇ ਰਿਸ਼ਤਿਆਂ 'ਤੇ ਪਵੇਗਾ। ਇਹ ਬਦਲਾਅ ਵਿਸ਼ੇਸ਼ ਤੌਰ 'ਤੇ 3 ਰਾਸ਼ੀਆਂ ਦੇ ਧਨ ਅਤੇ ਆਰਥਿਕ ਸਥਿਤੀ ਵਿਚ ਸੁਧਾਰ ਲਿਆ ਸਕਦਾ ਹੈ।
1. ਬ੍ਰਿਖ ਰਾਸ਼ੀ (Taurus)- ਨੌਕਰੀ ਅਤੇ ਆਮਦਨ ਦੇ ਨਵੇਂ ਮੌਕੇ ਮਿਲ ਸਕਦੇ ਹਨ। ਪੁਰਾਣੇ ਸੰਪਰਕਾਂ ਅਤੇ ਪਹਿਲਾਂ ਕੀਤੇ ਯਤਨਾਂ ਤੋਂ ਲਾਭ ਮਿਲਣ ਦੀ ਸੰਭਾਵਨਾ ਹੈ। ਘਰ ਜਾਂ ਪ੍ਰਾਪਰਟੀ ਨਾਲ ਜੁੜਿਆ ਮਾਮਲਾ ਮੁੜ ਚਰਚਾ ਵਿਚ ਆ ਸਕਦਾ ਹੈ। ਆਮਦਨ ਦਾ ਵਾਧੂ ਜ਼ਰੀਆ ਬਣਾਉਣ 'ਤੇ ਜ਼ੋਰ ਰਹੇਗਾ, ਪਰ ਕਿਸੇ ਵੀ ਫੈਸਲੇ ਵਿਚ ਜਲਦਬਾਜ਼ੀ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।
2. ਤੁਲਾ ਰਾਸ਼ੀ (Libra)- ਨੌਕਰੀ ਨਾਲ ਜੁੜੇ ਮਾਮਲਿਆਂ ਵਿਚ ਰਾਹਤ ਮਿਲੇਗੀ ਅਤੇ ਲੰਬੇ ਸਮੇਂ ਤੋਂ ਚੱਲ ਰਹੇ ਵਿਵਾਦ ਸੁਲਝ ਸਕਦੇ ਹਨ। ਆਮਦਨ ਨਾਲ ਜੁੜਿਆ ਪੁਰਾਣਾ ਮੌਕਾ ਦੁਬਾਰਾ ਸਾਹਮਣੇ ਆ ਸਕਦਾ ਹੈ। ਨੌਕਰੀ ਦੇ ਨਾਲ-ਨਾਲ ਛੋਟਾ ਵਿਆਪਾਰ ਸ਼ੁਰੂ ਕਰਨ ਦੀ ਯੋਜਨਾ ਬਣ ਸਕਦੀ ਹੈ। ਆਰਥਿਕ ਮੌਕਿਆਂ ਦਾ ਲਾਭ ਉਠਾਉਣ ਲਈ ਚੌਕਸ ਰਹਿਣਾ ਜ਼ਰੂਰੀ ਹੋਵੇਗਾ।
3. ਮੀਨ ਰਾਸ਼ੀ (Pisces)- ਮੀਨ ਰਾਸ਼ੀ ਵਿਚ ਹੀ ਸ਼ਨੀ ਮਾਰਗੀ ਹੋਣ ਜਾ ਰਹੇ ਹਨ। ਇਸ ਨਾਲ ਰੁਕੇ ਹੋਏ ਕੰਮਾਂ ਵਿਚ ਤੇਜ਼ੀ ਆਵੇਗੀ। ਨੌਕਰੀ ਅਤੇ ਕੰਮਕਾਜ ਵਿਚ ਜ਼ਿੰਮੇਵਾਰੀਆਂ ਵਧਣਗੀਆਂ, ਪਰ ਇਸ ਦਾ ਆਰਥਿਕ ਲਾਭ ਵੀ ਮਿਲੇਗਾ। ਫਸਿਆ ਹੋਇਆ ਧਨ ਜਾਂ ਪੁਸ਼ਤੈਨੀ ਜਾਇਦਾਦ ਤੋਂ ਲਾਭ ਮਿਲ ਸਕਦਾ ਹੈ। ਸਿਹਤ ਪ੍ਰਤੀ ਸੁਚੇਤ ਰਹਿਣ ਅਤੇ ਧੀਰਜ ਨਾਲ ਕੰਮ ਕਰਨ ਦੀ ਲੋੜ ਹੈ।
ਕੇਦਾਰਨਾਥ ਧਾਮ 'ਚ ਭਾਰੀ ਬਰਫ਼ਬਾਰੀ, ਚਾਰੇ ਪਾਸੇ ਬਰਫ਼ ਦੀ ਚਿੱਟੀ ਚਾਦਰ ਨਾਲ ਢਕੇ ਪਹਾੜਾਂ
NEXT STORY