ਗੁਰਦਾਸਪੁਰ- ਸੋਮਵਾਰ ਦੀ ਸ਼ਾਮ ਮੋਹਾਲੀ ਤੋਂ ਐਂਡੇਵਰ ਗੱਡੀ ਲੁੱਟ ਨੌਜਵਾਨ ਨੂੰ ਕਿਡਨੈੱਪ ਕਰ ਕੇ ਦੌੜੇ ਚਾਰ ਗੈਂਗਸਟਰਜ਼ ਨੂੰ ਪੁਲਸ ਨੇ ਮੰਗਲਵਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਪਿੱਛੇ ਲੱਗੀ ਤਾਂ ਬਦਮਾਸ਼ ਪਿੰਡ ਸਲੇਮਪੁਰ ਅਫਗਾਨਾ ਦੇ ਖੇਤਾਂ ’ਚ ਜਾ ਲੁਕੇ। ਕਰੀਬ 100 ਪੁਲਸ ਵਾਲਿਆਂ ਨੇ ਸਰਚ ਮੁਹਿੰਮ ਚਲਾ ਕੇ ਸਾਰਿਆਂ ਨੂੰ ਫੜ ਲਿਆ। ਹਾਲਾਂਕਿ ਗੈਂਗਸਟਰਜ਼ ਕਿਡਨੈੱਪ ਨੌਜਵਾਨ ਨੂੰ ਸੋਮਵਾਰ ਨੂੰ ਜਲੰਧਰ ’ਚ ਉਤਾਰ ਕੇ ਦੌੜ ਗਏ ਸਨ। ਉਦੋਂ ਤੋਂ ਪੁਲਸ ਗੈਂਗਸਟਰਜ਼ ਦੀ ਤਲਾਸ਼ ’ਚ ਸੀ।
ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਲੁੱਟੀ ਗਈ ਗੱਡੀ ਕਿਸ ਦੀ ਹੈ ਅਤੇ ਨੌਜਵਾਨ ਕੌਣ ਹਨ ਅਤੇ ਉਸ ਨੂੰ ਕਿਸ ਲਈ ਕਿਡਨੈੱਪ ਕੀਤਾ ਗਿਆ। ਐੱਸ. ਐੱਸ. ਪੀ. ਬੁੱਧਵਾਰ ਨੂੰ ਸਾਰੇ ਮਾਮਲੇ ਦਾ ਖੁਲਾਸਾ ਕਰਨਗੇ। ਫੜੇ ਗਏ ਬਦਮਾਸ਼ਾਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਪਾਹੜਾ, ਜਨਕਰਾਜ ਵਾਸੀ ਕੰਗ, ਰਾਬਰਟ ਮਸੀਹ ਉਰਫ ਜੀਵਨ ਵਾਸੀ ਪੁਲ ਤਿਬੜੀ ਦੇ ਰੂਪ ’ਚ ਹੋਈ ਹੈ। ਇਨ੍ਹਾਂ ਦੇ ਕਬਜ਼ੇ ’ਚੋਂ ਬੰਦੂਕ, 75 ਹਜ਼ਾਰ ਰੁਪਏ, ਇਕ ਮੋਬਾਈਲ ਅਤੇ ਲੁੱਟ ਦੀ ਗੱਡੀ ਬਰਾਮਦ ਕੀਤੀ ਹੈ। ਸਰਚ ਮੁਹਿੰਮ ਦੌਰਾਨ ਪਿੰਡ ਵਾਸੀਆਂ ਖਾਸ ਕਰ ਕੇ ਨੌਜਵਾਨਾਂ ਨੇ ਪੁਲਸ ਨੂੰ ਖਾਸਾ ਸਹਿਯੋਗ ਦਿੱਤਾ।
ਡੋਨਰ ਦੀ ਇਕ ਨਾਂਹ ਨੇ ਮਾਪਿਆਂ ਨੂੰ ਰੁਲਾਏ ਖੂਨ ਦੇ ਹੰਝੂ
NEXT STORY