ਚੰਡੀਗੜ੍ਹ : ਅੰਬਾਲਾ-ਚੰਡੀਗੜ੍ਹ ਰੋਡ 'ਤੇ ਮੰਗਲਵਾਰ ਨੂੰ ਵਾਪਰੇ ਭਿਆਨਕ ਹਾਦਸੇ ਦੌਰਾਨ ਹੱਸਦੇ-ਖੇਡਦੇ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਇਹ ਹਾਦਸਾ ਪਿੰਡ ਦੱਪਤਰ ਦੇ ਨੇੜੇ ਹਰਿਆਣਾ ਰੋਡਵੇਜ਼ ਦੀ ਬੱਸ ਅਤੇ ਹੋਂਡਾ ਸਿਟੀ ਕਾਰ ਵਿਚਕਾਰ ਹੋਇਆ। ਕਾਰ 'ਚ ਇਕ ਉਦਯੋਗਪਤੀ, ਉਸ ਦੀ ਪਤਨੀ, ਪਿਤਾ ਅਤੇ ਕਾਰ ਦੇ ਡਰਾਈਵਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਮਾਡਲ ਹਾਊਸਿੰਗ ਕੰਪਲੈਕਸ ਦਾ ਰਹਿਣ ਵਾਲਾ ਅਲੋਕ ਜੈਨ ਦਿੱਲੀ 'ਚ ਇਕ ਵਿਆਹ ਸਮਾਰੋਹ ਤੋਂ ਵਾਪਸ ਪਰਿਵਾਰ ਸਮੇਤ ਵਾਪਸ ਆ ਰਿਹਾ ਸੀ। ਅਚਾਨਕ ਕਾਰ ਦਾ ਡਰਾਈਵਰ ਕਾਰ 'ਤੇ ਕਾਬੂ ਖੋਹ ਬੈਠਾ ਅਤੇ ਕਾਰ ਸੱਜੇ ਪਾਸੇ ਡਿਵਾਈਡਰ 'ਤੇ ਚੜ੍ਹ ਕੇ ਦੂਜੇ ਪਾਸੇ ਚਲੀ ਗਈ। ਇਸ ਦੌਰਾਨ ਕਾਰ ਦੀ ਹਰਿਆਣਾ ਰੋਡਵੇਜ਼ ਦੀ ਬੱਸ ਨਾਲ ਟੱਕਰ ਹੋ ਗਈ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਪਰੱਖਚੇ ਉੱਡ ਗਏ ਅਤੇ ਡਰਾਈਵਰ ਨਾਲ ਬੈਠੇ ਅਜੀਤ ਪ੍ਰਸਾਦ ਦੀ ਲਾਸ਼ ਬੁਰੀ ਤਰ੍ਹਾਂ ਨੁਕਸਾਨੀ ਗਈ।
ਬਾਈਪਾਸ ਤੋਂ ਰੇਰੂ ਪਿੰਡ ਤੱਕ ਦੀਆਂ ਗੈਰ ਕਾਨੂੰਨੀ ਇਮਾਰਤਾਂ ਦਾ ਕੀਤਾ ਖਾਤਮਾ (ਦੇਖੋ ਤਸਵੀਰਾਂ)
NEXT STORY