ਅੰਮ੍ਰਿਤਸਰ- ਪਾਕਿਸਤਾਨ ਦੇ ਪੰਜਾਬ ਦੀ ਵਿਧਾਇਕ ਸੁਰਈਆ ਨਸੀਮ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਮੱਥਾ ਟੇਕਿਆ ਅਤੇ ਗੁਰੂ ਘਰ ’ਚ ਸ਼ਾਂਤੀ ਲਈ ਅਰਦਾਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਇਲਾਹੀ ਕੀਰਤਨ ਵੀ ਸਰਵਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦਾ ਕਹਿਣਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ’ਚ ਆਉਣ ਨਾਲ ਉਨ੍ਹਾਂ ਨੂੰ ਅਸੀਮ ਸ਼ਾਂਤੀ ਮਿਲੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਦੋਵੇਂ ਦੇਸ਼ ਚਾਹੁੰਦੇ ਹਨ ਕਿ ਸ਼ਾਂਤੀ ਹੋਵੇ ਅਤੇ ਜੋ ਉਹ ਚਾਹੁੰਦੇ ਹਨ ਅੱਲਾਹ ਦੋਹਾਂ ਦੇਸ਼ਾਂ ਦੇ ਮਾਹੌਲ ਨੂੰ ਸ਼ਾਂਤੀ ਜ਼ਰੂਰ ਦੇਣਗੇ। ਪਾਕਿਸਤਾਨ ਦੇ ਪੰਜਾਬ ਦੀ ਵਿਧਾਇਕ ਸੁਰਈਆ ਨਸੀਮ ਨੂੰ ਐੱਸ. ਜੀ. ਪੀ. ਸੀ. ਦੇ ਮੈਂਬਰਾਂ ਨੇ ਮੱਥਾ ਟਿਕਵਾਇਆ ਅਤੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ।
'ਮੈਂ ਅਜੇ ਮਸਰੂਫ ਹਾਂ, ਬਾਅਦ 'ਚ ਫੋਨ ਕਰਾਂਗਾ'
NEXT STORY