ਜਲੰਧਰ-ਸ਼ਹਿਰ ਦੀ ਜਨਤਾ ਦੀ ਸੁਰੱਖਿਆ ਕਰਨਾ ਪੁਲਸ ਦਾ ਫਰਜ਼ ਹੈ ਪਰ ਜਦੋਂ ਪੁਲਸ ਹੀ ਜਨਤਾ ਨਾਲ ਬਦਸਲੂਕੀ ਕਰੇ ਤਾਂ ਪੁਲਸ ਕਮਿਸ਼ਨਰ ਦਾ ਫਰਜ਼ ਬਣਦਾ ਹੈ ਕਿ ਉਹ ਇਸ ਸਮੱਸਿਆ ਦਾ ਹੱਲ ਕੱਢੇ ਪਰ ਸ਼ਹਿਰ ਦੇ ਕਮਿਸ਼ਨਰ ਸਾਹਿਬ ਨੂੰ ਸ਼ਾਇਦ ਜਨਤਾ ਦੀ ਕੋਈ ਪਰਵਾਹ ਨਹੀਂ ਹੈ, ਇਸੇ ਲਈ ਤਾਂ ਉਨ੍ਹਾਂ ਨੇ ਮੁਸੀਬਤ 'ਚ ਫਸੀ ਹੋਈ ਇਕ ਔਰਤ ਦਾ ਫੋਨ ਇਹ ਕਹਿ ਕੇ ਕੱਟ ਦਿੱਤਾ ਇਕ ਉਹ ਅਜੇ ਮਸਰੂਫ ਹਨ ਅਤੇ ਬਾਅਦ 'ਚ ਫੋਨ ਕਰਨਗੇ।
ਜਾਣਕਾਰੀ ਮੁਤਾਬਕ ਨਿਜਾਤਮ ਨਗਰ ਦੀ ਰਹਿਣ ਵਾਲੀ ਪੀੜਤ ਔਰਤ ਰਾਜਰਾਣੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਦੇ ਸਹੁਰੇ ਦੀ ਮੌਤ ਹੋ ਚੁੱਕੀ ਹੈ ਅਤੇ ਜਦੋਂ ਉਹ ਸਹੁਰੇ ਘਰ ਗਈ ਤਾਂ ਉਸ ਦੇ ਦਿਓਰ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦਾ ਗਲਾ ਘੁੱਟ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਾਨ ਬਚਾ ਕੇ ਰਾਜਰਾਣੀ ਸਿਵਲ ਹਸਪਤਾਲ ਪਹੁੰਚੀ। ਉਸ ਨੇ ਦੱਸਿਆ ਕਿ ਉਸ ਨੇ ਜਦੋਂ ਥਾਣਾ ਨੰਬਰ-5 ਦੀ ਪੁਲਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਇਕ ਨਾ ਸੁਣੀ ਅਤੇ ਉਲਟਾ ਉਸ 'ਤੇ ਸਮਝੌਤਾ ਕਰਨ ਲਈ ਦਬਾਅ ਪਾਇਆ ਜਾਣ ਲੱਗਿਆ।
ਇਸ ਤੋਂ ਤੰਗ ਆ ਕੇ ਪੀੜਤਾ ਨੇ ਪੁਲਸ ਕਮਿਸ਼ਨਰ ਨੂੰ ਫੋਨ ਕੀਤਾ ਪਰ ਕਮਿਸ਼ਨਰ ਨੇ ਇਹ ਕਹਿੰਦਿਆਂ ਫੋਨ ਕੱਟ ਦਿੱਤਾ ਕਿ ਉਹ ਮਸਰੂਫ ਹਨ ਅਤੇ ਬਾਅਦ 'ਚ ਫੋਨ ਕਰਨਗੇ। ਕਾਫੀ ਦੇਰ ਤੱਕ ਔਰਤ ਕਮਿਸ਼ਨਰ ਦੇ ਫੋਨ ਦੀ ਉਡੀਕ ਕਰਦੀ ਰਹੀ ਪਰ ਕਮਿਸ਼ਨਰ ਦਾ ਫੋਨ ਨਾ ਆਇਆ। ਜਦੋਂ ਪੀੜਤਾ ਨੇ 181 'ਤੇ ਸ਼ਿਕਾਇਤ ਕੀਤੀ ਤਾਂ ਜਾ ਕੇ ਪੁਲਸ ਨੇ ਉਸ ਦੀ ਸ਼ਿਕਾਇਤ ਦਰਜ ਕੀਤੀ। ਇਸ ਮਾਮਲੇ ਸੰਬੰਧੀ ਜਦੋਂ ਕਮਿਸ਼ਨਰ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ।
ਝਾਰਖੰਡ ਅਤੇ ਜੰਮੂ-ਕਸ਼ਮੀਰ 'ਚ ਮੋਦੀ ਕਰਨਗੇ 20 ਰੈਲੀਆਂ
NEXT STORY