ਜਲੰਧਰ (ਖੁਰਾਣਾ)-ਪੰਜਾਬ ਸਰਕਾਰ ਦਾ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਸਾਲਿਡ ਵੇਸਟ ਪ੍ਰਾਜੈਕਟ ਬੁੱਧਵਾਰ ਤੋਂ ਜਲੰਧਰ ਵਿਚ ਸ਼ੁਰੂ ਹੋ ਗਿਆ ਹੈ। ਪਹਿਲੇ ਪੱਧਰ 'ਚ ਇਹ ਪ੍ਰਾਜੈਕਟ ਸੰਕੇਤਿਕ ਰੂਪ ਨਾਲ ਸਿਰਫ ਅੱਧੀ ਦਰਜਨ ਮੁਹੱਲਿਆਂ ਵਿਚ ਹੀ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ ਤਾਂ ਜੋ ਨਿਗਮ ਯੂਨੀਅਨਾਂ ਦੇ ਵਿਰੋਧ ਦਾ ਸਮਾਂ ਰਹਿੰਦੇ ਪਤਾ ਲੱਗ ਸਕੇ ਅਤੇ ਜੇਕਰ ਵਿਰੋਧ ਹੁੰਦਾ ਹੈ ਤਾਂ ਉਸ ਨੂੰ ਰੋਕਿਆ ਜਾ ਸਕੇ।
ਜ਼ਿਕਰਯੋਗ ਹੈ ਕਿ ਸਾਲਿਡ ਵੇਸਟ ਪ੍ਰਾਜੈਕਟ ਨੂੰ ਸ਼ੁਰੂ ਕਰਨ ਬਾਰੇ ਪਿਛਲੇ ਲਗਭਗ ਢਾਈ ਸਾਲਾਂ ਤੋਂ ਦਰਜਨਾਂ ਐਲਾਨ ਕੀਤੇ ਜਾ ਚੁੱਕੇ ਹਨ ਪਰ ਹਰ ਵਾਰ ਐਨ ਮੌਕੇ 'ਤੇ ਆ ਕੇ ਇਸ ਪ੍ਰਾਜੈਕਟ ਨੂੰ ਲਾਗੂ ਕਰਨ ਦਾ ਮਾਮਲਾਟਾਲ ਦਿੱਤਾ ਜਾਂਦਾ ਹੈ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ੁਰੂ ਤੋਂ ਹੀ ਇਹ ਪ੍ਰਾਜੈਕਟ ਆਪਣੇ ਹੱਥਾਂ ਵਿਚ ਲਿਆ ਹੋਇਆ ਹੈ। ਹੁਣ ਸੁਖਬੀਰ ਬਾਦਲ ਨੇ ਇਸ ਪ੍ਰਾਜੈਕਟ ਨੂੰ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਿੰਦਲ ਕੰਪਨੀ ਨੂੰ ਵੀ ਪ੍ਰਾਜੈਕਟ ਸ਼ੁਰੂ ਕਰਨ ਲਈ ਕਹਿ ਦਿੱਤਾ ਗਿਆ ਹੈ।
ਉਨ੍ਹਾਂ ਮੁਹੱਲਿਆਂ ਦਾ ਰੋਡ ਮੈਪ ਲੈ ਲਿਆ ਗਿਆ ਹੈ, ਜਿਥੇ ਉਹ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਜਿੰਦਲ ਕੰਪਨੀ ਦੇ ਨੁਮਾਇੰਦੇ ਸਤੀਸ਼ ਸ਼ਰਮਾ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਪਹਿਲੇ ਪੱਧਰ ਵਿਚ ਕੂੜੇ ਦੀ ਡੋਰ ਟੂ ਡੋਰ ਕੁਲੈਕਸ਼ਨ ਕੀਤੀ ਜਾਵੇਗੀ ਅਤੇ ਇਸ ਦੇ ਲਈ ਘਰਾਂ ਵਿਚ ਸਪੈਸ਼ਲ ਡਸਟਬਿਨ ਵੰਡੇ ਜਾਣਗੇ। ਇਸੇ ਦੌਰਾਨ ਪਤਾ ਲੱਗਾ ਹੈ ਕਿ ਜਿੰਦਲ ਕੰਪਨੀ ਦੇ ਨੁਮਾਇੰਦਿਆਂ ਦੀ ਨਿਗਮ ਡਿਪਟੀ ਕਮਿਸ਼ਨਰ ਅਤੇ ਪੁਲਸ ਕਮਿਸ਼ਨਰ ਨਾਲ ਅੱਜ ਸਾਰਾ ਦਿਨ ਬੈਠਕ ਚਲਦੀ ਰਹੀ। ਇਸ ਦੌਰਾਨ ਨਿਗਮ ਯੂਨੀਅਨਾਂ ਨੇ ਵੀ ਪ੍ਰਾਜੈਕਟ ਸ਼ੁਰੂ ਕਰਨ ਦੀ ਸੰਭਾਵਨਾ ਦੇਖਦੇ ਹੋਏ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ।
ਪਾਕਿ ਦੇ ਪੰਜਾਬ ਦੀ ਵਿਧਾਇਕ ਸੁਰਈਆ ਨਸੀਮ ਹੋਈ ਦਰਬਾਰ ਸਾਹਿਬ ’ਚ ਨਤਮਸਤਕ (ਵੀਡੀਓ)
NEXT STORY